ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸੀਂ ਕੰਧ ਵਿਚ ਉੱਗੇ ਹੋਏ ਰੁੱਖ ਸੱਜਣਾ
ਸਾਡੀ ਉਮਰੋਂ ਲੰਮੇਰਾ ਸਾਡਾ ਦੁੱਖ ਸੱਜਣਾ

ਪੂਰਨਮਾਸ਼ੀ ਦੀ ਚੰਨਾ ਆਉਂਦੀ ਜਦੋਂ ਰਾਤ ਵੇ
ਆਉਂਦੀ ਏ ਚੇਤੇ ਤੇਰੀ ਫੇਰ ਹਰ ਇਕ ਬਾਤ ਵੇ
ਚੰਨ ਪੁੰਨਿਆ ਦਾ ਬਣੇ ਤੇਰਾ ਮੁਖ ਸੱਜਣਾ

ਮੇਲ ਵਾਲੀ ਰਾਤ ਗਈ ਪੈ ਗਈਆਂ ਦੂਰੀਆਂ
ਜ਼ੁਲਫ਼ਾਂ ਵਾਲੇ ਨਾਗ ਵੀ ਬਣੇ ਨੇ ਲਟੂਰੀਆਂ
ਭੈੜਾ ਮੌਤ ਤੋਂ ਜੁਦਾਈ ਵਾਲਾ ਦੁਖ ਸੱਜਣਾ

ਜ਼ਿੰਦਗੀ 'ਚ ਬਸ ਉਹ ਪਿਆਰੇ ਚਾਰ ਦਿਨ ਸੀ
ਤੇਰੇ ਨਾਲ ਜਿਹੜੇ ਮੈਂ ਗੁਜ਼ਾਰੇ ਚਾਰ ਦਿਨ ਸੀ
ਕੀ ਸੁੱਖਣੀ ਕਿਸੇ ਨੇ ਸਾਡੀ ਸੁੱਖ ਸੱਜਣਾ

ਜੱਗ ਦੀ ਕੀ ਆਖਾਂ ਵੈਰ ਰੱਬ ਨੇ ਕਮਾਇਆ ਏ
ਹਾਸਿਆਂ ਦਾ ਲਾਰਾ ਲਾ ਕੇ ਰੋਣਾ ਪੱਲੇ ਪਾਇਆ ਏ
ਸਾਥ ਮੰਗਲ ਦਾ ਛੱਡ ਗਏ ਨੇ ਸੁੱਖ ਸਜਣਾ

71/ਸ਼ਬਦ ਮੰਗਲ