ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਸੂਰਜ ਤੇ ਕੀ ਚੰਨ ਤਾਰੇ
ਕੀ ਰੁੱਤਾਂ ਤੇ ਕੀ ਨਜ਼ਾਰੇ
ਸੁਹਣਿਆਂ ਤੋਂ ਡਰਦੇ ਨੇ ਸਭ ਬਈ
ਗੱਲ ਸੱਚ ਪਿਆ ਆਖਦਾਂ
ਸੁਹਣਿਆ ਤੋਂ ਡਰਦਾ ਹੈ ਰੱਬ ਬਈ, ਗੱਲ ਸੱਚ ਪਿਆ ਆਖਦਾਂ

ਅਪਣੀ ਆਈ ਤੇ ਜਦੋਂ ਸੁਹਣੇ ਆ ਜਾਂਦੇ ਨੇ
ਫੁੱਲਾਂ ਜਿਹੇ ਅੱਗ ਬਣ ਅੱਗ ਵਰਸਾਉਂਦੇ ਨੇ
ਗੱਲ ਜਾਣਦਾ ਹੈ ਇਹ ਸਾਰਾ ਜੱਗ ਬਈ, ਗੱਲ ਸੱਚ ਪਿਆ... ...

ਸੁਹਣਿਆ ਨੂੰ ਕੋਈ ਕੁਝ ਆਖ ਨਹੀਓ ਸਕਦਾ
ਇਹਨਾਂ ਦੀ ਹਵਾ ਵੰਨੀ ਝਾਕ ਨਹੀਓ ਸਕਦਾ
ਸੀਨੇ ਕਾਤਿਲ ਅਦਾਵਾਂ ਲਾਉਣ ਅੱਗ ਬਈ, ਗੱਲ ਸੱਚ ਪਿਆ... ...

ਮੁਹੱਬਤਾਂ ਦਾ ਦਮ ਸੁਹਣੇ ਭਰਦੇ ਜ਼ਰੂਰ ਨੇ
ਪਵੇ ਹਿੱਕ ਤਾਣ ਖੜਨਾ ਤਾਂ ਡਰਦੇ ਹਜ਼ੂਰ ਨੇ
ਪੈਂਦੇ ਇਸ਼ਕੇ ਨੂੰ ਨਿੱਤ ਨਵੇਂ ਯੱਬ ਬਈ, ਗੱਲ ਸੱਚ ਪਿਆ... ...

ਸੁਹਣਿਆਂ ਦੇ ਪੱਟੇ ਕਦੇ ਰਾਸ ਨਹੀਓ ਆਉਂਦੇ ਨੇ
ਮੰਗਲ ਨੂੰ ਬਹਿ ਬਹਿ ਉਦੇ ਯਾਰ ਸਮਝਾਉਂਦੇ ਨੇ
ਦਿਨ ਖੜ੍ਹੇ ਹੀ ਇਹ ਲੁੱਟਦੇ ਨੇ ਠੱਗ ਬਈ, ਗੱਲ ਸੱਚ ਪਿਆ... ...

83/ਸ਼ਬਦ ਮੰਗਲ