ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਭ ..., ਪਰ ਅੱਖਾਂ ਉਹੀ ਨੇ..., ਉਹੀ ਚਮਕ ਵਹਿਸ਼ੀ!
ਗਨੀ ਖਾਂ
:(ਯਾਦ ਕਰਦੇ ਹੋਏ) ਜੇ ਆਪਾਂ ਨਾ ਆਉਂਦੇ ਤਾਂ ਉਸਨੂੰ ਪਛਾਣਦਾ ਕੌਣ!
ਗਨੀ ਖਾਂ
: ਪਰ ਫ਼ਰਕ ਪੈਂਦਾ ਤੇਰੇ ਪਛਾਣਨ ਨਾਲ? ਜਾਣਦਾਂ, ਹੁਣ ਹਿੰਦੂ ਹੋ ਗਿਆ ਉਹ। ਪਰ ਉਹ ਹਿੰਦੂ ਹੈ ਨਹੀਂ!
ਨਬੀ ਖਾਂ
:(ਹੋਰ ਉੱਚੀ ਬੋਲਦਾ ਹੈ) ਜਾਣਦਾ ਹਾਂ! ਭੁੱਲਿਆ ਤਾਂ ਇਹ ਵੀ ਨਹੀਂ ਕਿ ਉਹ... ਕਿੰਨੇ ਕੁ ਮੁਸਲਮਾਨ ਸਨ... ਗਰਦਨਾਂ ਸਮੇਤ ਜਿਹੜੇ ਜੰਜੂਆਂ ਦਾ ਭਾਰ ਤੋਲਦੇ ਸੀ! (ਹੌਂਕਾ) ਪਰ ਦੱਸੇਂਗਾ ਕਿਸਨੂੰ? ਕੋਈ ਹੈ ਇੱਥੇ ਸੁਣਨ ਵਾਲਾ। (ਦਰਸ਼ਕਾਂ ਵੱਲ) ਅੱਜ ਵੀ ਉਹ... ਕੱਪੜਿਆਂ ਤੋਂ ਪਾਰ ਤੇ ਚੇਹਰਿਆਂ ਤੋਂ ਡੂੰਘਾ ਨਹੀਂ ਦੇਖ ਸਕਦੇ! ਅਸੀਂ ਅਟਕ ਗਏ ਆਂ, ਅਜੀਬ ਦਲਦਲ ਏ ਇੰਦ੍ਰੀਆਂ ਦੀ..., ਮਨ ਦੀ..., ਫ਼ਸ ਕੇ ਰਹਿ ਗਏ ਆਂ... ਉਸ 'ਚ! ਕਿਵੇਂ ਦੱਸੇਂਗਾ ਕਿ ਮੈਂ ਉਹ ਨਹੀਂ... ਹਾਂ ਜੋ ਤੁਸੀਂ ਸਮਝਦੇ ਹੋ..., ਮੈਂ ਤਾਂ ਗੁਰੂ ਦਾ ਬੇਟਾ ਹਾਂ...
(ਪਿੱਛੋਂ ਸਵਾਮੀ ਦੀ ਆਵਾਜ਼ ਗੂੰਜਦੀ ਹੈ: "ਕੋਈ ਬੋਲਿਆ! ਫੇਰ ਕੋਈ ਆਵਾਜ਼ ਆਈ! ਨਬੀ ਗਨੀ ਖਾਂ ਦਾ ਮੂੰਹ ਦਬਾਈ ਇੱਕ ਨੁੱਕਰੇ ਲੈ ਜਾਂਦਾ ਹੈ। ਉਹ ਛੁੱਟਣ ਦੀ ਕੋਸ਼ਿਸ਼ ਕਰਦਾ ਹੈ! ਸਵਾਮੀ ਤੇ ਉਸਦੇ ਚੇਲੇ ਆਉਂਦੇ ਹਨ।)
ਸਵਾਮੀ
: ਇਸੇ ਪਾਸਿਓਂ ਆਈ ਸੀ ਆਵਾਜ਼! (ਉਹ ਆਪਣਾ ਸਿਰ ਤੇ ਮੱਥਾ ਬੁਰੀ ਤਰ੍ਹਾਂ ਖੁਰਕ ਰਿਹਾ ਹੈ) ਫੇਰ ਕਿਸੇ ਫਨੀਅਰ ਨੇ ਸਿਰ ਚੁੱਕਿਆ!
(ਚੇਲੇ ਹਵਾ 'ਚ ਤਲਵਾਰਾਂ ਮਾਰ ਟੋਹਦੇ ਨੇ।)
੨
: ਕੋਈ ਨਹੀਂ ਹੈ ਸਵਾਮੀ ਜੀ! ਐਵੇਂ ਵਹਿਮ ਹੋਇਆ ਤੁਹਾਨੂੰ!
੧
: ਅਸੀਂ ਇਸ ਆਵਾਜ਼ ਨੂੰ ਦਫ਼ਨ ਕਰ ਦਿੱਤਾ ਹੈ, ਹਮੇਸ਼ਾ ਲਈ!
੨
: ਇਹ ਹਰਾਮੀ ਹੁਣ ਮਾਂ ਦੀ ਕੁੱਖ 'ਚੋਂ ਵੀ ਝਾਕਣ ਦੀ ਜੁਰਅਤ ਨਹੀਂ ਕਰਨਗੇ।
(ਪਿੱਛੋਂ ਜੰਗੀ ਨਗਾੜਿਆਂ ਤੇ ਹੂਅ... ਹੂਅ ਦੀਆਂ ਆਵਾਜ਼ਾਂ ਆਉਂਦੀਆਂ ਹਨ। ਸਵਾਮੀ ਸਮੇਤ ਸਭ ਬਾਹਰ ਭੱਜਦੇ ਹਨ। ਨਬੀ ਉਨ੍ਹਾਂ ਦੇ ਮਗਰ ਜਾ ਕੇ ਦੇਖਦਾ ਹੈ।)
ਗਨੀ ਖਾਂ
: ਤੂੰ ਮੈਨੂੰ ਬੋਲਣ ਕਿਉਂ ਨਹੀਂ ਦਿੱਤਾ। (ਨਬੀ ਕੁਝ ਕਹਿਣ ਲਗਦਾ ਹੈ) ਮੇਰਾ
101:: ਸ਼ਹਾਦਤ ਤੇ ਹੋਰ ਨਾਟਕ