ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਉਹ ਚੌਬੀ ਦਿਨ ਲੁਕਦੀ ਲੁਕਾਂਦੀ ਖੇਤਾਂ, ਜੰਗਲਾਂ 'ਚੋਂ ਹੁੰਦੀ, ਮੀਲੋ ਮੀਲ ਗਾਂਹਦੀ ਉੱਥੇ ਜਾ ਪਹੁੰਚੀ, ਤੰਬੂ ਲੱਗੇ ਸੀ... ਰਿਫੂਜ਼ੀਆਂ ਲਈ, ਬੱਚਿਆਂ, ਬੁੜਿਆਂ ਤੇ ਬੇਵਾ ਔਰਤਾਂ ਦੀ ਭਰਮਾਰ ਸੀ ਚਾਰੇ ਪਾਸੇ ... ਕੁਰਬਲ ਕੁਰਬਲ! ਹਾਲੇ ਸਾਹ ਵੀ ਨਹੀਂ ਸੀ... ਨਿਕਲਿਆ ਕਿ ਰਾਜਧਰਮ ਕੁਕਿਆ: "ਫ਼ਾਇਰ!" ਪੁਲੀਸ ਨੇ ਕੈਂਪ 'ਤੇ ਗੋਲੀ ਚਲਾ ਦਿੱਤੀ! ਕਿਉਂ ਕਿ ਬਾਹਰ ਅੱਧੀ ਫ਼ਰਲਾਂਗ 'ਤੇ ਕੋਈ ਬੰਬ ਫਟਿਆ ਸੀ..., ਤੇ ਉਹ ਆਏ ਸਨ ਦਹਿਸ਼ਤਗਰਦਾਂ ਦੀ ਭਾਲ 'ਚ!

(ਚੁੱਪੀ)

ਨਬੀ ਖਾਂ

: ਹੋ ਸਕਦਾ ਏ ਉਹਨੂੰ ਖਬਰ ਈ ਨਾ ਹੋਵੇ ਕਿ.......

ਗਨੀ ਖਾਂ

: (ਕੱਟ ਕੇ) ਇਹ ਮੁਗ਼ਲਾਂ ਦਾ ਜ਼ਮਾਨਾ ਨਹੀਂ ਏ ਨਬੀ ਕਿ ਦੱਖਣ 'ਚ ਬੈਠੇ ਤੁਹਾਨੂੰ ਇਹ ਖਬਰ ਈ ਨਾ ਹੋਵੇ ਕਿ ਦਿੱਲੀ 'ਚ ਕੀ ਹੋ ਰਿਹਾ ਏ ਤੇ ਕਸ਼ਮੀਰ 'ਚ ਕੀ। ਖ਼ਬਰਾਂ ਨੂੰ ਤਾਂ ਏਥੇ ਫੰਗ ਲੱਗੇ ਨੇ... ਫੰਗ! (ਚੁੱਪੀ) ਫੇਰ ਖ਼ਬਰ ਆਈ ਕਿ ਉਹ ਆ ਰਿਹਾ ਏ ... ਦਿੱਲੀਓ! ਮੁਖੌਟਾ ਬਹੁਤ ਸੋਹਣਾ ਸੀ ਉਸਦਾ! ਮੈਂ ਵੀ ਕੀਲਿਆ ਗਿਆ ਇੱਕ ਵੇਰ ਤਾਂ! ਉਹ ਸ਼ਾਹਿਦ ਦੇ ਗੱਲ ਲੱਗ ਰੋਇਆ! ਸਿਕੰਦਰ ਨੂੰ ਬੁਕਲ ਚ ਲੈ ਘੁੱਟਿਆ। ਮੈਨੂੰ ਉਮੀਦ ਬੱਝੀ ਕਿ ਹੁਣ ਰੇਸ਼ਮਾ ਨੂੰ ਦਵਾ ਮਿਲ ਜਾਏਗੀ। ਅੱਧਿਓਂ ਵੱਧ ਸੜ ਗਈ ਸੀ ਉਹ! ਜ਼ਖਮਾਂ ਦੀ ਟੀਸ ਅੱਖਾਂ ਨੀ ਸੀ ਮੀਚਣ ਦਿੰਦੀ! ਸ਼ਾਹਿਦ ਦਾ ਵੀ ਬੁਖਾਰ ਹਫ਼ਤੇ 'ਤੋਂ ਟੁੱਟ ਹੀ ਨਹੀਂ ਸੀ ਰਿਹਾ। ਉਸਦੇ ਹੂੰਗੇ ਰਾਤ ਦੇ ਸੰਨਾਟੇ 'ਚ ਗੁੰਜਦੇ ਰਹਿੰਦੇ! ਪਰ... ਇੱਕ ਰਾਤ ਪਹਿਲਾਂ ਆਏ ਡਾਕਟਰ ਤਾਂ ਉਸਦੇ ਮਗਰ ਮਗਰ ਈ ਤੁਰ ਗਏ... ਬਿਸਤਰਾ ਵਲੇਟ ਕੇ! ਸ਼ਾਹਿਦ ਤੜਪਦਾ ਰਿਹਾ! ਯਾਸਮੀਨ ਨੇ ਪੈਰ ਫੜੇ! ਪਰ ਕਿਸੇ ਨੇ ਇੱਕ ਨਾ ਸੁਣੀ

(ਫੁੱਟ-ਫੁੱਟ ਕੇ ਰੋ ਪੈਂਦਾ ਹੈ। ਤੇ ਫੇਰ ਚੁੱਪੀ ਤੋਂ ਬਾਦ ਡੰਕਾ ਵੱਜਦਾ ਹੈ।)

:(ਉਸਦੇ ਹੱਥ 'ਚ ਨੰਗੀ ਕਿਰਪਾਣ ਹੈ ਜਿਸ ਤੇ ਮੁਸਲਮਾਨੀ ਟੋਪੀ ਟੰਗੀ ਹੋਈ ਹੈ) ਹੋਸ਼ਿਆਰ! ਖਬਰਦਾਰ! ਬਾ ਹੁਕਮ ਰਾਜਧਰਮ ਸਰਕਾਰ... ਤਮਾਮ ਲੁਕਾਈ ਨੂੰ ਖਬਰਦਾਰ ਕੀਤਾ ਜਾਂਦਾ ਹੈ ਕਿ ਦੇਸ਼ ਵਿੱਚ ਧਰਮ ਦੀ ਸਥਾਪਨਾ ਹੋ ਚੁੱਕੀ ਹੈ। ਦੇਸ਼ ਦਾ ਜੁਗਾਂ ਪੁਰਾਣਾ ਗੌਰਵ ਬਹਾਲ ਹੋਇਆ ਹੈ। ਅੱਜ ਤੋਂ ... ਹੁਣ ਤੋਂ ਜੋ ਵੀ ਕੋਈ ਤੁਰਕ ਮਲੇਛ ਆਪਣੀਆਂ ਹਰਕਤਾਂ ਨਾਲ ਇਸ ਗੌਰਵ ਨੂੰ ਦਾਗ਼ਦਾਰ ਕਰਨ ਦੀ ਜੁਰਅਤ ਕਰੇਗਾ ਜਾਂ ਆਪਣੀਆਂ

103:: ਸ਼ਹਾਦਤ ਤੇ ਹੋਰ ਨਾਟਕ