ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

1.

: ਜ਼ਨਾਬ ਸਾਰੇ ਤਰੀਕੇ ਵਰਤ ਲਏ...। ਈਨਾਮ ਦਾ ਲਾਲਚ ਵੀ...।

2.

: ਸ਼ਾਇਦ ਉਨ੍ਹਾਂ ਨੂੰ ਪਤਾ ਈ ਕੁਝ ਨਹੀਂ ਜੀ...।

ਆਫ਼ਸਰ

: (ਖਿਝ ਕੇ) ਬਕਵਾਸ ਬੰਦ ਕਰੋ।

(ਆਫ਼ੀਸਰ ਜਾਂਦਾ ਹੈ। ਦੋਹੇਂ ਉਸ ਦੇ ਪਿੱਛੇ ਜਾਂਦੇ ਹਨ।)

ਫੇਡ ਆਊਟ।

(ਮੰਚ 'ਤੇ ਰੌਸ਼ਨੀ ਹੁੰਦੀ ਹੈ। ਇਕ ਔਰਤ ਉੱਚੀ ਅੱਡੀ ਦੇ ਸੈਂਡਲ ਤੇ ਸਾੜੀ ਪਾਈ ਹੋਈ, ਬੜੀ ਸ਼ਾਨ ਨਾਲ ਮੰਚ ਤੋਂ ਲੰਘਦੀ ਹੈ। ਰਾਜਗੁਰੂ ਮਗਰ ਸਮਾਨ ਚੁੱਕੀ ਲੰਘਦਾ ਹੈ। ਪਿੱਛੋਂ ਭਗਤ ਸਿੰਘ ਆਉਂਦਾ ਹੈ। ਪੁਲਸੀਏ ਵੀ ਆਉਂਦੇ ਹਨ। ਦੂਜੇ ਪਾਸਿਓਂ 'ਰਾਮ ਨੌਮੀਂ' ਦੀਆਂ ਬੁਕਲਾਂ ਮਾਰੀ ਇਕ ਸਾਧੂਆਂ ਦਾ ਟੋਲਾ ਲੰਘਦਾ ਹੈ। ਉਹ ਮੰਚ ਉੱਤੋਂ 'ਹਰੀ ਬੋਲ-ਹਰੀ ਬੋਲ’ ਗਾਉਂਦੇ ਤੇ ਨ੍ਰਿਤ ਕਰਦੇ ਹੋਏ ਜਾਂਦੇ ਹਨ। ਪੁਲਸੀਏ ਵੀ ਦੁਸਰੇ ਪਾਸੇ ਨਿਕਲ ਜਾਂਦੇ ਹਨ। ਗੱਡੀ ਦੀ ਵਿਸਲ ਹੁੰਦੀ ਹੈ। ਭਗਤ ਸਿੰਘ ਉਨ੍ਹਾਂ ਨੂੰ ਜਾਂਦੇ ਦੇਖਦਾ ਹੈ।)

ਭਗਤ

: ਸਾਧੂਆਂ ਦੀ ਉਸ ਟੋਲੀ ਵਿਚ ਸ਼ਾਮਿਲ ਹੋ ਕੇ ਆਜ਼ਾਦ ਨੇ ਲਾਹੌਰ ਛੱਡ ਦਿੱਤਾ। ਦੁਰਗਾ ਤੇ ਰਾਜਗੁਰੂ ਵੀ ਗੱਡੀ 'ਚ ਆ ਬੈਠੇ। ਸਾਡੇ 'ਤੇ ਕਿਸੇ ਨੂੰ ਸ਼ੱਕ ਨਹੀਂ ਸੀ। ਨਾ ਹੀ ਕਿਸੇ ਨੇ ਸਾਨੂੰ ਦੇਖਿਆ ਸੀ। ਪਰ ਬੱਚੇ ਬਾਰੇ ਸੋਚ ਸੋਚ ਕੇ ਮੇਰਾ ਦਿਲ ਬੈਠਾ ਜਾ ਰਿਹਾ ਸੀ। ਆਪਣੀ ਖਾਤਿਰ ਉਸ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਉਣ ਦਾ ਸਾਨੂੰ ਕੋਈ ਹੱਕ ਨਹੀਂ ਸੀ। ਰਾਜਗੁਰੂ ਠੀਕ ਸੀ, ਸਾਨੂੰ ਮੌਕੇ 'ਤੇ ਹੀ ਸ਼ਹਾਦਤ ਦੇਣੀ ਚਾਹੀਦੀ ਸੀ। ਲੜਦੇ ਹੋਏ... ਪੁਲੀਸ ਹੱਥੋਂ ..., ਇਹ ਇਮਤਿਹਾਨ ਤੇ ਹੋਰ ਵੀ ਔਖਾ ਸੀ। ਉੱਚੀ ਅੱਡੀ ਦੇ ਸੈਂਡਲ ਪਾਈ... ਦੁਰਗਾ ਇਕਦਮ ਸ਼ਾਂਤ ਸੀ। ਬੱਚਾ ਰਾਜਗੁਰੂ ਦੇ ਹੱਥਾਂ 'ਚ ਸੀ। ਮੈਨੂੰ ਲੱਗਿਆ ਅਸੰਖ ਅਨਜਾਨ ਅੱਖਾਂ ਸਾਨੂੰ ਹੀ ਘੂਰ ਰਹੀਆਂ। ਗੱਡੀ ਵੱਲ ਵੱਧਦਾ ਹਰ ਕਦਮ ਆਪਣੇ ਵੱਲ ਵੱਧਦਾ ਲੱਗਦਾ। (ਮੱਥੇ ਤੋਂ ਤਰੇਲੀ ਪੂੰਝਦੇ ਹੋਏ।) ਉਸ ਮਾਸੁਮ ਨੂੰ ਤੇ ਪਤਾ ਵੀ ਕੁਝ ਨਹੀਂ ਸੀ। (ਆਪਣੇ ਹੱਥ ਵੱਲ ਦੇਖਦੇ ਹੋਏ, ਫਿਕੀ ਜਹੀ ਮੁਸਕਰਾਹਟ) ਉਸ ਵੇਲੇ ਮੈਂ ਦਿਲ ਨੂੰ ਬੇਕਾਬੂ ਨਹੀਂ ਹੋਣ ਦਿੱਤਾ ਬਿਲਕੁਲ ਵੀ..., ਸ਼ਾਂਤ

29 :: ਸ਼ਹਾਦਤ ਤੇ ਹੋਰ ਨਾਟਕ