ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਇਸਰਾਇ

: ਮਹਾਤਮਾ..., ਹਿੰਦੁਸਤਾਨੀ... ਸੋਸ਼ਲਿਸਟ-ਕਿਆ ਹੈ-ਆਰਮੀ, ਕ੍ਰਸ਼ ਦੈਮ..., ਖਤਮ ਕਰ ਦੋ..., ਹਰ ਹਾਲ ਮੇਂ। ਯੇ ਸਿਰਫ਼ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਹੈ। (ਅਜਨਬੀ ਦੀ ਬੇਚੈਨੀ।)

ਅਜਨਬੀ

: ਆਈ ਵਾਰਨ ਯੂ ਮਿ. ਕ੍ਰਾਊਨ। (ਕ੍ਰਾਸ ਦੇ ਮੂਹਰੇ ਆ ਖੜ੍ਹਦਾ ਹੈ।)

ਵਾਇਸਰਾਇ

: ਯੇ ਹਮਾਰੀ ਕੂਟਨੀਤੀ ਕਾ ਮੂਵਿੰਗ ਸੈਂਟਰ ਹੋਨਾ ਚਾਹੀਏ-। (ਹੱਥ ਦੇ ਇਸ਼ਾਰੇ ਨਾਲ ਅੱਡ-ਅੱਡ ਕਰਦਾ ਹੈ।) ਮਹਾਤਮਾ..., ਕ੍ਰਾਂਤੀਕਾਰੀ...। ਅੰਡਰਸਟੈਂਡ ...।

ਸਾਰੇ

:ਯੈਸ ਹਿਜ਼ ਐਕਸੀਲੈਂਸੀ...। (ਅਟੈਸ਼ਨ ਹੁੰਦੇ ਹੋਏ।)

ਅਜਨਬੀ

: (ਉੱਚੀ ਸੁਰ 'ਚ) ਕਮਾਲ ਮਿ. ਚਾਣਕਯ ..। ਤੁਸੀਂ ਕਮਾਲ ਦੇ ਕੂਟਨੀਤੀਵਾਨ ਹੋ- (ਵਿਅੰਗ) ਗ੍ਰੇਟ ਡਿਪਲੋਮੇਟ। (ਮੁੜ ਕੇ ਫੇਰ ਕ੍ਰਾਸ ਨੂੰ ਛੂੰਹਦਾ ਹੈ।)

ਵਾਇਸਰਾਇ

: (ਆਪਣੇ ਹੀ ਖਿਆਲਾਂ 'ਚ ਕ੍ਰਾਸ ਵੱਲ ਮੁੜਦਾ ਹੈ।) ਸ਼ਟਅਪ...। (ਸਾਰੇ ਅਫ਼ਸਰ ਬਿਲਕੁਲ ਭੁਚੱਕੇ ਹਨ। ਉਹ ਫੇਰ ਰੰਗ ਬਦਲਦਾ ਹੈ। ) ਥੈਂਕਯੂ...। (ਮੁਸਕਰਾ ਕੇ ਚਲਾ ਜਾਂਦਾ ਹੈ।)

ਫੇਡ ਆਊਟ

(ਰੌਸ਼ਨੀ ਅਜ਼ਨਬੀ ਤੇ ਭਗਤ ਸਿੰਘ ਤੇ ਪੈਂਦੀ ਹੈ। ਉਸ ਦੇ ਮੋਢਿਆਂ 'ਤੇ ਬੰਗਾਲੀ ਸ਼ਾਲ ਹੈ। ਦੋ ਆਦਮੀ ਬੈਠੇ ਹਨ।

ਭਗਤ ਸਿੰਘ

:ਦੋਹਾਂ ਦੇ ਵਿਚਾਲੇ ਜਾਂਦਾ ਹੈ।)

1.

: ਕੀ ਖੱਟਿਆ ਸਾਂਡਰਸ ਨੂੰ ਮਾਰ ਕੇ ...?

2.

: ਕਕੋਰੀ ਦੀ ਡਕੈਤੀ.... ਨਿਕਲਿਆ ਕੀ... ?

1.

: ਕਿੱਥੇ ਹੈ ਕ੍ਰਾਂਤੀ...?

2.

: ਆਜ਼ਾਦੀ... ਵੀ ਨਜ਼ਰ ਨਹੀਂ ਆਉਂਦੀ...?

1.

: ਨੌਜਵਾਨਾਂ ਦੀ ਭੀੜ ... ਜੇ ਪਿੱਛੇ ਪਿੱਛੇ ਤੁਰੀ ਆਉਂਦੀ ਸੀ... ?

2.

: ਸਭ ਫਾਲਤੂ ਦੀ ਦਹਿਸ਼ਤਗਰਦੀ... । ਡਰ ਗਏ ਅੰਗਰੇਜ਼ ... ?

33 :: ਸ਼ਹਾਦਤ ਤੇ ਹੋਰ ਨਾਟਕ