ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਫ਼ੀਸਰ

:ਹਿਜ਼ ਐਕਸੀਲੈਂਸੀ...।

(ਵਾਇਸਰਾਏ ਨਾਰਮਲ ਹੋਣ ਦੀ ਕੋਸ਼ਿਸ਼ ਕਰਦਾ ਹੈ। ਚੋਰ ਨਜ਼ਰਾਂ ਨਾਲ ਆਲੇ-ਦੁਆਲੇ ਦੇਖਦਾ ਹੈ ਤੇ ਫ਼ੇਰ ਉਨ੍ਹਾਂ ਨੂੰ ਜਾਣ ਦਾ ਇਸ਼ਾਰਾ ਕਰਦਾ ਹੈ। ਉਨ੍ਹਾਂ ਨੂੰ ਕੁਝ ਸਮਝ ਨਹੀਂ ਆਉਂਦਾ। ਜੱਕੋ-ਤੱਕੀ ਵਿਚ ਬਾਹਰ ਜਾਂਦੇ ਹਨ। ਵਾਇਸਰਾਏ ਪਿੱਛੇ ਜਾ ਕੇ ਇਹ ਯਕੀਨ ਕਰਦਾ ਹੈ ਕਿ ਉਹ ਸੱਚਮੁੱਚ ਹੀ ਚਲੇ ਗਏ ਹਨ। ਫੇਰ ਇਕਦਮ ਵੱਡੀ ਸਲੀਬ ਸਾਹਮਣੇ ਜਾ ਕੇ ਗੋਡਿਆਂ ਭਾਰ ਡਿਗ ਪੈਂਦਾ ਹੈ। ਬੁੜਬੜਾਂਦਾ ਹੋਇਆ ਸਲੀਬ ਦਾ ਨਿਸ਼ਾਨ ਬਣਾਉਦਾ ਹੈ। ਅਜਨਬੀ ਉਸ ਦੇ ਮੋਢੇ 'ਤੇ ਪਿਆਰ ਨਾਲ ਹੱਥ ਧਰਦਾ ਹੈ।)

ਵਾਇਸ

: (ਤ੍ਰਭਕਦਾ ਹੈ) ਕੌਣ ... ਕੌਣ ਹੈਂ ਤੂੰਮ...? (ਡਰਦਾ ਪਿੱਛੇ ਹੱਟਦਾ ਹੈ।) ਯਹਾਂ ਕੈਸੇ ਪਹੁੰਚਾ... ਕਿਧਰ ਗੇ...?

ਅਜਨਬੀ

: (ਮੁਸਕਰਾਉਂਦੇ ਹੈ) ਦੁਸ਼ਮਣ ਨਹੀਂ... ਹਾਂ... ਸੁਣ...।

ਵਾਇਸ

: (ਘਬਰਾਹਟ 'ਚ ਉਸ ਦੀ ਸੁਣਦਾ ਹੀ ਨਹੀਂ) ਟੁਮ ਜਾਣਦਾ ਨਹੀਂ... ਕੌਣ ਹੂੰ ਮੈਂ- ।

ਅਜਨਬੀ

: (ਚੇਹਰੇ 'ਤੇ ਅਫ਼ਸੋਸ ਭਰੀ ਮੁਸਕਰਾਟ) ਹਾਕਮ। ਅੱਖਾਂ ਵਿਚਲਾ ਖੋਫ..., ਚੇਹਰੇ ਦੀ ਘਬਰਾਹਟ..., ਸਾਫ਼ ਏ ਕਿ ਤੂੰ ਹਾਕਮ ਏ ...! (ਵਾਇਸਰਾਏ ਆਵਾਜ਼ ਦੇਣ ਲੱਗਦਾ ਹੈ, ਉਸ ਨੂੰ ਰੋਕਦੇ ਹੋਏ) ਡਰਿਆ ਹੋਇਆ ਬੰਦਾ ਬੜੀ ਛੇਤੀ ਭੜਕ ਜਾਂਦਾ, ਕੁੱਝ ਸੁਝਦਾ ਨਹੀਂ ਉਸਨੂੰ ..., ਕੁਝ ਵੀ ਕਰ ਬੈਠਦਾ...। ਬਚ ਇਸ ਤੋਂ ... ਬਚ ...।

ਵਾਇਸ

:(ਲੁਕੋਂਦੇ ਹੋਏ ਡਰ..., ਕੈਸਾ ਡਰ... । ਮੇਰੇ ਪਾਸ ਸਭ ਹੈ..., ਹਥਿਆਰ... ਫੌਜ..., ਹਕੂਮਤ ਸਭ ...। ਮੁਝੇ ਡਰਨੇ ਕੀ ਕਿਆ ਜ਼ਰੂਰਤ ਹੈ...। (ਕ੍ਰਾਸ ਨੂੰ ਘੁੱਟ ਕੇ ਫੜਦਾ ਹੈ।)

ਅਜਨਬੀ

: (ਕ੍ਰਾਸ ਵਲ ਇਸ਼ਾਰਾ ਕਰ ਕੇ ਇਹ ਮੈਨੂੰ ਦੇ ਦੇ...। ਤੇਰੇ ਕੋਲ ਸਭ ਹੈ... ਬੰਬ, ਬੰਦੂਕਾਂ, ਫੌਜਾਂ, ਤੈਨੂੰ ਇਹਦੀ ਲੋੜ ਨਹੀਂ... (ਵਾਇਸਰਾਏ ਸੁੰਗੜਦਾ ਜਾਂਦਾ ਹੈ।) ਇਹ ਦੇ ਦੇ ਮੈਨੂੰ...। (ਉਸ ਵੱਲ ਵਧਦਾ ਹੈ।)

ਵਾਇਸ

:ਪਕੜੋ ਇਸੇ ..., ਗ੍ਰਿਫ਼ਤਾਰ ਕਰ ਲੋ...। ਕੋਈ ਹੈ ...।

44 :: ਸ਼ਹਾਦਤ ਤੇ ਹੋਰ ਨਾਟਕ