ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੋਏ, ਸਲੀਬ ਦਾ ਨਿਸ਼ਾਨ ਬਣਾਂਦਾ ਹੈ।)

ਭਗਤ

:ਡਰ ਨਾ..., ਸਾਨੂੰ ਤੇਰੇ 'ਤੇ ਕੋਈ ਗੁੱਸਾ ਨਹੀਂ।

ਰਾਜ

:ਕੋਈ ਗਿਲਾ...

ਸੁਖਦੇਵ

:ਕੋਈ ਨਫ਼ਰਤ ਨਹੀਂ

ਭਗਤ

: ਅਸੀਂ ਤਾਂ ਅਪੀਲ ਲੈ ਕੇ ਆਏ ਹਾਂ।

ਰਾਜ-ਸੁਖ

: (ਇਕੱਠੇ ਬੋਲਦੇ ਹਨ। ਦਰਖ਼ਾਸਤ (ਵਾਇਸਰਾਏ ਥੋੜਾ ਸੰਭਲਦਾ ਹੈ।)

ਭਗਤ

: ਤੁਸੀਂ ਦੋਸ਼ ਲਾਇਆ ..., ਅਸੀਂ ਤੁਹਾਡੇ ਖਿਲਾਫ਼ ਜੰਗ ਛੇੜੀ ਹੈ। ਗ਼ਲਤ।

ਰਾਜ

: ਜੰਗ ਤਾਂ ਲੋਕਾਂ ਦੀ ਹੈ...

ਸੁਖ

: ਅਸੀਂ ਸਿਰਫ਼ ਹਿੱਸਾ ਲਿਆ ਉਸ 'ਚ। ਅੱਗੇ ਤੋਰਿਆ ਉਸਨੂੰ..

ਭਗਤ

: ਹਰ ਲਿਹਾਜ ਨਾਲ ਅਸੀਂ ਜੰਗੀ ਕੈਦੀ ਹਾਂ।

ਰਾਜ

: ਤੁਸੀਂ ਮੰਨਦੇ ਹੋ।

ਸੁਖ

: ਤੁਹਾਡੀ ਅਦਾਲਤ ਮੰਨਦੀ ਹੈ।

ਭਗਤ

: ਅਸੀਂ ਮੰਨਦੇ ਹਾਂ।

ਇਕੱਠੇ

: ਫੇਰ ਫਾਂਸੀ ਕਿਉਂ ...? ਗੋਲੀ...,, ਗੋਲੀ ਮਾਰੀ ਜਾਵੇ ਸਾਨੂੰ... (ਵਾਇਸਰਾਏ ਉਨ੍ਹਾਂ 'ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਨਕਾਬਪੋਸ਼ ਦੌੜੇ ਆਉਂਦੇ ਹਨ-)

1.:

:ਹਰ ਪਾਸੇ ਹਫੜਾ ਦਫੜੀ ਹੈ।

2.:

:ਹਰ ਕੋਈ ਡਰਿਆ।

ਵਾਇਸ

:(ਤੀਜੇ ਨੂੰ ਫੜ ਕੇ)ਵੋ ਮਿਲਾ ਕਹੀ- (ਸਲੀਬ ਦਾ ਇਸ਼ਾਰਾ ਕਰਦਾ ਹੈ।)

1.:

:ਕਿਤੇ ਨਹੀਂ ਮਿਲ ਰਿਹਾ...। (ਲੱਭਣ ਲੱਗਦਾ ਹੈ)

3.:

:ਕਹੀਂ ਨਹੀਂ.... (ਲਭ ਰਿਹਾ ਹੈ।)

2.:

:ਪੂਰਾ ਮੁਲਕ ਲੱਭ ਰਿਹਾ... (ਉਹ ਵੀ ਲੱਭ ਰਿਹਾ।)

62:: ਸ਼ਹਾਦਤ ਤੇ ਹੋਰ ਨਾਟਕ