ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਨਗਾੜਿਆਂ ਦੇ ਸ਼ੋਰ 'ਚ ਸਭ ਬੋਲਦੇ ਹੋਏ ਜਾਂਦੇ ਹਨ। ਅਚਾਨਕ ਸੰਨਾਟਾ। ਵਾਇਸਰਾਇ ਅਭੜਵਾਹਾ ਉੱਠ ਕੇ ਬੈਠਦਾ ਹੈ। ਗਲੇ ਦਾ ਕ੍ਰਾਸ ਚੈੱਕ ਕਰਦਾ ਹੈ। ਫੇਰ ਪਸੀਨਾ ਪੂੰਝਦਾ ਹੈ। ਥੋੜਾ ਨਾਰਮਲ ਹੋ ਕੇ ਮੁੜ ਅਰਦਾਸ ਦੀ ਮੁਦਰਾ 'ਚ ਆਉਦਾ ਹੈ।)

ਵਾਇਸ

:(ਟੁੱਟਿਆ ਹੋਇਆ) ਸੇਵ ਮੀ ਲਾਰਡ ...., ਸੇਵ ਮੀ... (ਕ੍ਰਾਸ ਬਣਾਉਂਦਾ ਹੈ।) ਸੇਵ ਮੀ। (ਆਲੇ ਦੁਆਲੇ ਦੇਖ ਕੇ) ਏਕ ਕਨਫੈਸ਼ਨ..., (ਹੌਂਕਾ ਲੈ ਕੇ ਫੇਰ ਚਾਰੇ ਪਾਸੇ ਦੇਖਦਾ ਹੈ।) ਇਜ਼ ਦੇਅਰ ਐਨੀ ਐਗਜ਼ਿਟ..., ਕੋਈ ਰਾਹ...? ਫੇਰ ਚੋਰ ਨਜ਼ਰਾਂ ਨਾਲ ਚੁਫੇਰੇ ਦੇਖਦਾ ਹੈ।) ਜਬ ਤੱਕ ਯਹਾਂ ਹੋਤਾ ਹੂੰ.... ਅਕੇਲਾ, ਮੈਂ..., ਮੈਂ ਹੋਤਾ ਹੈ, ਜੈਸੇ ਹੀ ਕੋਈ ਆਤਾ ਹੈ ..., ਔਰ ਹੀ ਹੋ ਜਾਤਾ ਹੂੰ, ਮੈਂ ਨਹੀਂ, ਕੋਈ ਦੂਸਰਾ ਹੀ, ਕੋਈ ਕੰਟਰੋਲ ਨਹੀਂ ਮੇਰਾ ਮੁਝ ਪਰ, ਜੈਸੇ ਕੋਈ ਕਠਪੁਤਲੀ ਹੂੰ.., ਬੇਬਸ..., ਡਰਾ ਹੂਆ... ਗ਼ੁਲਾਮ... (ਤੜਪ) ਜਿਤਨਾ ਇਸ ਨਰਕ ਸੇ ਨਿਕਲਣਾ ਚਾਹਤਾ ਹੂੰ...., ਉਤਨਾ ਹੀ ਜ਼ੋਰ ਸੇ ਪਕੜਤਾ ਹੂੰ ਉਸੇ ਔਰ ਜ਼ੋਰ ਸੇ..., ਔਰ... ਫਿਰ ਖ਼ੁਦ ਹੀ ਧਕੇਲਤਾ ਨੂੰ ਪਰੇ ...., (ਸਾਹੋ-ਸਾਹੀ ਹੋਇਆ... ਇਜ਼ ਦੇਅਰ ਐਨੀ ਐਗਜ਼ਿਟ..., ਕੋਈ ਰਾਹ? (ਕ੍ਰਾਸ ਬਣਾਉਂਦਾ ਹੈ। ਇਕ ਆਫ਼ੀਸਰ ਆਉਂਦਾ ਹੈ।)

ਆਫ਼ੀਸਰ:

:(ਅਟੈਂਸ਼ਨ।) ਹਿਜ਼ ਐਕਸੀਲੈਂਸੀ...। (ਵਾਇਸਰਾਏ ਉਠ ਖੜਾ ਹੁੰਦਾ ਹੈ। ਪੂਰੀ ਤਰ੍ਹਾਂ ਬਦਲ ਚੁੱਕਾ ਹੈ।)

ਵਾਇ

: ਆ ਗਏ ਮਿ. ਗਾਂਧੀ?

ਆਫ਼ੀਸਰ:

:ਨੋ ਸਰ..., ਅਭੀ ਤੋ ਟਾਈਮ ਹੈ-। ਵਾਇਸਰਾਏ ਸਵਾਲੀਆਂ ਨਜ਼ਰਾਂ ਨਾਲ ਘੂਰਦਾ ਹੈ।) ਯੇ ਟੈਲੀਗ੍ਰਾਮ ਹੈ ਸਰ..., ਮਿਸਟਰ ਮਾਲਵੀਅ...

ਵਾਇ

:ਸਜ਼ਾ ਕੇ ਕੰਮ ਕਰਨੇ ਕੇ ਲਿਏ...? (ਕ੍ਰਾਸ ਨਾਲ ਖੇਡਣ ਲੱਗਦਾ ਹੈ।)

ਆਫ਼ੀਸਰ:

:ਯੈਸ ਸਰ-। ਸਭੀ ਤਰਫ਼ ਸੇ ਐਸੀ ਦਰਖਾਸਤੇਂ ਆ ਰਹੀ ਹੈਂ-। ਲੰਦਨ ਕੀ ਅਖਬਾਰੇ ਲਿਖ ਰਹੀ ਹੈ 'ਸਭਿਅਤਾ ਦਾ ਪਾਠ ਪੜਾਨੇ ਵਾਲੋਂ ਨੇ ਸਭਿਅਤਾ ਕੋ ਸੁਲੀ ਪੇ ਚੜਾ ਦਿਆ-I (ਵਾਇਸਰਾਏ ਇਕਦਮ ਕ੍ਰਾਸ ਛੱਡ ਦਿੰਦਾ ਹੈ।)।

ਵਾਇਸ

: ਹੂੰ ਟੁਮ ਕਿਆ ਕਹਿਤੇ ਹੋ..., ਹੂੰ...?

64:: ਸ਼ਹਾਦਤ ਤੇ ਹੋਰ ਨਾਟਕ