ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਫੀਸਰ

:ਸਰ ਹਮ ਅਪਣੇ ਲੋਗੋਂ ਕੋ ਹਰਟ ਨਹੀਂ ਕਰ ਸਕਦੇ-। ਸਵਾਲ ਸਕਿਓਰਟੀ ਕਾ ਨਹੀਂ.., ਸਕਿਓਰਟੀ ਕੀ ਫੀਲਿੰਗ ਕਾ ਹੈ। ਇੰਪਾਇਰ ਕੇ ਫਿਊਚਰ...

ਵਾਇਸ

:ਮਿ. ਗਾਂਧੀ ਕੀ ਕਿਆ ਪੁਜੀਸ਼ਨ ਹੈ।

ਆਫੀਸਰ

:(ਮੋਢੇ ਝਟਕਦਾ ਹੈ।) ਨਿੰਦਾ ਭੀ ਕਰਤੇ ਹੈ...ਕਤਲੋਂ ਕੀ..., ਨੌਜਵਾਨੋਂ ਕੀ ਤਾਰੀਫ਼ ਭੀ...। ਭਗਤ ਸਿੰਘ ਦੇ ਪਿਤਾ ਉਨ ਸੇ ਮਿਲੇ..., ਨੌਜਵਾਨ ਭਾਰਤ ਸਭਾ ਦਾ ਏਕ ਡੇਲੀਗੇਸ਼ਨ ਭੀ..., ਕਾਂਗਰਸ ਦੇ ਅੰਦਰ ਭੀ ਕਾਫ਼ੀ ਟੈਂਸ਼ਨ ਹੈ, ਸੁਭਾਸ਼ ਬੋਸ ਤੋ ਸਮਝੌਤਾ ਤੋੜਨੇ ਕੀ ਬਾਤ ਕਰਤੇ ਹੈਂ- (ਦੋਵੇਂ ਇੱਕ ਦੂਜੇ ਵੱਲ ਦੇਖਦੇ ਹਨ।)

ਵਾਇਸ

:ਲੇਕਿਨ ਗਾਂਧੀ ਐਸਾ ਨਹੀਂ ਕਰੇਂਗੇ- (ਪੂਰੇ ਵਿਸ਼ਵਾਸ ਨਾਲ)

ਆਫੀਸਰ

: ਬਹੁਤ ਦਬਾਵ ਹੈ ਉਨ ਪਰ ਚਾਰੋਂ ਔਰ ਸੇ...।

ਵਾਇਸ

:ਯਹੀ ਹਮਾਰਾ ਸਕੋਰਿੰਗ ਪੁਆਇੰਟ ਹੈ..., ਜਹਾਂ ਸੇ ਹਮ ਦੋਨੋਂ ਕੋ ਤੋੜ ਸਕਤੇ ਹੈਂ। ਇਲਜ਼ਾਮ ਗਾਂਧੀ ਕੇ ਉਪਰ ਆਨੇ ਦੋ ...। (ਅੱਖਾਂ 'ਚ ਚਮਕ) ਡਿਪਲੋਮੇਸੀ.., ਸਿੰਪਲੀ..

ਆਫੀਸਰ

:(ਸੋਚਦੇ ਹੋਏ, ਡੂੰਘੀ ਸਾਹ ਭਰਦਾ ਹੈ। ਅਗਰ ਸਮਝੌਤਾ ਟੂਟਤਾ ਹੈ...?

ਵਾਇਸ

:ਇੰਪਾਇਰ ਔਰ.. ਆਪਣੀ ਇਮੇਜ ..., ਦੋਨੋਂ ਕੋ ਬਚਾਨਾ ਹੈ ਤੇ ਕੁਝ ਰਿਸਕ ਤੋ (ਫੇਰ ਕ੍ਰਾਸ ਨਾਲ ਖੇਡਣ ਲੱਗਦਾ ਹੈ। ਬਾਹਰ ਵੱਲ ਦੇਖ ਕੇ...) ਅਰੇ ਮਿ. ਗਾਂਧੀ...। ਵੈਲਕੰਮ... ਆਈਏ...

(ਅੱਗੇ ਵੱਧਦਾ ਹੈ। ਆਫ਼ੀਸਰ ਜਾਂਦਾ ਹੈ।)

ਗਾਂਧੀ

:ਬਾਤਚੀਤ ਸੇ ਪਹਿਲੇ, ਹਿਜ਼ ਐਕਸੀਲੈਂਸੀ..., ਮੈਂ ਆਪ ਕੋ ਬਧਾਈ ਦੇਨਾ ਚਾਹਤਾ ਹੂੰ ਕਿ ਆਪ ਉਸ ਜਾਨ ਲੇਵਾ ਹਮਲੇ ਸੇ ਬਚ ਗਏ.., (ਵਾਇਸਰਾਏ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਕੀ ਕਹੇ।) ਆਪ ਕੀ ਲੰਬੀ ਉਮਰ ਕੀ ਕਾਮਨਾ ਭੀ ਕਰਤਾ ਹੂੰ। ਉਮੀਦ ਹੈ ਕਿ ਉਸ ਕਾ ਅਸਰ ਹਮਾਰੀ ਬਾਤਚੀਤ ਪਰ ਨਹੀਂ ਹੋਗਾ- ਯੇ ਤੀਨੋਂ ਨੌਜਵਾਨ-ਜਨਤਾ ਕੀ ਆਵਾਜ਼ ਬਣ ਗਏ ਹੈਂ...।

ਵਾਇਸ

:(ਚੁੱਪੀ ਰੰਗ ਫਿੱਕਾ ਪੈ ਜਾਂਦਾ ਹੈ। ਮੈਂ ਸਮਝ ਨਹੀਂ ਪਾਤਾ... ਕਿ ਕਿਉ ਅਹਿੰਸਾ ਕਾ ਯੇ ਮੁਦੱਈ... ਇੰਨ ਕਾਤਲੋਂ ਕੋ ਛੁਡਾਨੇ ਪਰ ਇਤਨਾ ਜ਼ੋਰ ਦੇ ਰਹਾ ਹੈਂ-.. ਕਿਉ..?

65:: ਸ਼ਹਾਦਤ ਤੇ ਹੋਰ ਨਾਟਕ