ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(ਦੋਹੇ ਹਸਦੇ ਹਨ।)

ਨਬੀ ਖਾਂ

: (ਕਾਹਲੀ-ਕਾਹਲੀ ਬੋਲਦੇ ਹਨ!) ਤੂੰ ਏ ਸਬ ਛੱਡ! ਵਰਤਮਾਨ-ਅਤੀਤ-ਭਵਿੱਖ! ਭਟਕਨ ਹੈ ਸਭ।

ਗਨੀ ਖਾਂ

: ਕੋਈ ਤਰਤੀਬ ਨਹੀਂ ਇਨ੍ਹਾਂ ਦੀ! ਸਿਰਫ਼ ਭਟਕਨ!

ਨਬੀ ਖਾਂ

: ਤੇ ਇਸ ਭਟਕਨ ਦਾ ਅੰਤ ਕੋਈ ਨਹੀਂ!

(ਸੂਤਰਧਾਰ ਨੂੰ ਭੌਚੱਕਾ ਛੱਡ ਦੋਹੀਂ ਨਿਕਲ ਜਾਂਦੇ ਹਨ। ਸੂਤਰਧਾਰ ਸਿਰ ਖੁਰਕਦਾ ਹੋਇਆ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਦੋ ਹੋਰ ਪਾਤਰ ਆ ਕੇ ਉਸਨੂੰ ਘੇਰ ਲੈਂਦੇ ਹਨ।)

: ਉਸਤਾਦ ਜੀ ਇਹ ਸਭ ਕੀ ਹੋ ਰਿਹਾ!

ਸੂਤਰਧਾਰ

: (ਬੇਬਸੀ 'ਚ) ਕੀ ਹੋ ਰਿਹਾ...?

: ਇਹ ਗਨੀ ਖਾਂ..., ਨਬੀ ਖਾਂ ਕੌਣ ਨੇ!

ਸੂਤਰਧਾਰ

: ਲਗਦੇ ਤਾਂ ਉਹੀ ਨੇ! ... ਜਿਨ੍ਹਾਂ ਨੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਮੁਗ਼ਲਾਂ ਦੇ ਘੇਰੇ 'ਚੋਂ ਕੱਢਿਆ ਸੀ, ...ਉੱਚ ਦਾ ਪੀਰ ਬਣਾ ਕੇ! ਆਪਣੇ ਨਾਟਕ ’ਚ ਜ਼ਿਕਰ ਸੀ ਉਨ੍ਹਾਂ ਦਾ।

:ਪਰ ਉਹ ਤਾਂ ਵਿੱਚ ਆ ਗਏ ਨੇ ਨਾਟਕ ਦੇ।

: ਤੇ ਇਹ ਔਰੰਗਜ਼ੇਬ ਕਿੱਥੋਂ ਆ ਗਿਆ?

ਸੂਤਰਧਾਰ

: (ਪਿੱਛਾ ਛੁਡਾਣ ਮਾਰੇ ਟਾਲਦਾ ਹੈ ਤੇ ਉਹ ਵੀ ਗੁਜਰਾਤ ਦਾ ਈ ਤਾਂ ਸੀ।

: ਪਰ ਇੱਥੇ ਕਿੱਥੋਂ ਆ ਗਿਆ?

ਸੂਤਰਧਾਰ

: (ਖਿਝ ਕੇ) ਮੈਨੂੰ ਕੀ ਪਤਾ..., ਮੈਂ ਲਿਆਇਆਂ?

: ਤੁਸੀਂ ਸੂਤਰਧਾਰ ਹੋ!

ਸੂਤਰਧਾਰ

: ਮੈਂ... ਸੂਤਰਧਾਰ!

(ਸੂਤਰਧਾਰ ਦੇ ਬੋਲਣ ਤੋਂ ਪਹਿਲਾਂ ਹੀ ਭੀੜ ਜੈ ਬੋਲ ਦੇ ਨਾਹਰੇ

88:: ਸ਼ਹਾਦਤ ਤੇ ਹੋਰ ਨਾਟਕ