ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੇ ਦੇ ਤੇਵਰ ਢਿੱਲੇ ਪੈ ਚੁੱਕੇ ਹਨ। ਸਵਾਮੀ ਆਪਣੇ ਮੱਥੇ ਦੇ ਟਿੱਕੇ ਵਿੱਚੋਂ ਹੀ ਉਸਦਾ ਵੀ ਤਿਲਕ ਕਰਦਾ ਹੈ। ਨਾਰੇ ਚਰਮ ਸੀਮਾ ’ਤੇ ਹਨ। ਪੁਲੀਸ ਵਾਲਾ ਵਹਿਸ਼ੀਆਨਾ ਤਰੀਕੇ ਨਾਲ ਚੀਖਦਾ ਹੈ ਤੇ ਉਸ ਮੁਸਲਮਾਨ ਨੌਜਵਾਨ ਨੂੰ ਖਿੱਚ ਕੇ ਮੂਹਰੇ ਸੁੱਟ ਲੈਂਦਾ ਹੈ ਤੇ ਭੀੜ ਵਿੱਚੋਂ ਬਰਛੀ ਲੈ ਕੇ ਉਸ ’ਤੇ ਵਾਰ ਕਰਦਾ ਹੈ। ਨਾਹਰੇ ਰੁਕ ਜਾਂਦੇ ਹਨ। ਸੰਨਾਟਾ! ਪੁਲੀਸ ਵਾਲੇ ਦੇ ਮੂੰਹ ’ਤੇ ਖੂਨ ਦੇ ਛਿੱਟੇ ਹਨ। ਭੀੜ ਮੂੰਹ ਮੋੜ ਕੇ ਖੜਦੀ ਹੈ, ਸਵਾਮੀ ਦਾ ਮੂੰਹ ਲੋਕਾਂ ਵੱਲ ਹੈ। ਨੌਜਵਾਨ ਵਿਚਾਲੇ ਪਿਆ ਤੜਪਦਾ ਹੈ।)

ਆਵਾਜ਼

: ਦਯਾ ਧਰਮ ਕੋ ਮੂਲ ਹੈ ਪਾਪ ਮੂਲ ਅਭਿਮਾਨ। ਤੁਲਸੀ ਦਯਾ ਨਾ ਛੋੜੀਏ ਜਬ ਲਗ ਘਟ ਮੇਂ ਪ੍ਰਾਣ...

(ਪੁਲੀਸ ਵਾਲਾ ਮੂੰਹ ਲੁਕੋਂਦਾ ਹੋਇਆ ਪਿਛਲੇ ਪਾਸੇ ਨੂੰ ਨਿਕਲ ਜਾਂਦਾ ਹੈ। ਦੋ ਲੋਕ ਲਾਸ਼ ਨੂੰ ਘਸੀਟਦੇ ਹੋਏ ਖੂੰਝੇ ਲਿਜਾ ਕੇ ਸੁੱਟ ਦਿੰਦੇ ਹਨ। ਸਵਾਮੀ ਨੂੰ ਫ਼ੋਨ ਆਉਂਦਾ ਹੈ। ਮੂਕ ਗੱਲਬਾਤ ਪਿੱਛਿਓਂ ਜੰਗ ਨਗਾੜੇ 'ਤੇ ਹੂ ਹੂ ਦੀਆਂ ਆਵਾਜ਼ਾਂ ਆਉਂਦੀਆਂ ਹਨ। ਬਾਕੀ ਥੋੜ੍ਹਾ ਚੁਕੰਨੇ ਹੁੰਦੇ ਨੇ।)

ਸਵਾਮੀ

: ਹਾਂ ਜੀ, ਸਰ ਜੀ ਸਭ ਓ ਕੇ ਰਪੋਰਟ ਆ ਜੀ। ...ਪੁਲੀਸ ...ਕਾਇਮ ਐ ਪੂਰੀ। ਸਭ ਲੱਗੇ ਨੇ ਡਿਉਟੀ 'ਤੇ। ਹਾਂ ਜੀ, ਹਾਂ ਜੀ, ਸਭ ਪਲੈਨ ਮੁਤਾਬਿਕ ਆ। ਫ਼ਿਕਰ ਨਾਟ ਜੀ! (ਬਾਹਰੋਂ ਆਵਾਜ਼ ਆਉਂਦੀ ਹੈ: "ਬਾਨੋ"...) ਜ਼ਰੂਰ ਕੋਈ ਮੁਸਲਮਾਨਣੀ ਐ! ਪਿੱਛਾ ਕਰੋ। (ਜੈ ਸ੍ਰੀ ਰਾਮ ਦੇ ਜੈਕਾਰੇ ਲਾਂਦੇ ਜਾਂਦੇ ਹਨ।)

(ਨਗਾੜੇ ਦੀ ਉਸੇ ਜੰਗੀ ਧੁਨ ’ਤੇ ਮੁਸਲਿਮ ਟੋਪੀਆਂ ਪਾਈ ਕੁਝ ਹਥਿਆਰਬੰਦ ਨਕਾਬਪੋਸ਼ ਜਿਨ੍ਹਾਂ ਨੇ ਮੁਗਲ ਫ਼ੌਜ ਵਾਲੀਆਂ ਵਰਦੀਆਂ ਪਾਈਆਂ ਹੋਈਆਂ ਹਨ। ਮੰਚ 'ਤੇ ਆਉਂਦੇ ਹਨ ਤੇ ਮੰਚ ਦੇ ਖੂੰਜੇ 'ਚ ਪਈ ਲਾਸ਼ ਨੂੰ ਮੁੜ ਧੂਹ ਕੇ ਮੰਚ ਦੇ ਵਿਚਕਾਰ ਲੈ ਆਉਂਦੇ ਹਨ, ਤੇ ਲਾਸ਼ ਦੁਆਲੇ ਚੱਕਰ ਲਾਂਦੇ ਹਨ। ਲਾਸ਼ ਵਿੱਚ ਥੋੜੀ ਹਰਕਤ ਹੁੰਦੀ ਹੈ। ਪਰ ਉਹ ਉਠ ਨਹੀਂ ਪਾਂਦੀ। ਨਕਾਬਪੋਸ਼ ਵਾਪਿਸ ਮੁੜ ਜਾਂਦੇ ਹਨ। ਲਾਸ਼ ਉੱਥੇ ਪਈ ਰਹਿ ਜਾਂਦੀ ਹੈ। ਇੱਕ ਗਰਭਵਤੀ ਮੁਸਲਮਾਨ ਔਰਤ ਹਫ਼ਦੀ ਹੋਈ ਮੰਚ 'ਤੇ

92:: ਸ਼ਹਾਦਤ ਤੇ ਹੋਰ ਨਾਟਕ