ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਾਨੋ
: (ਚੰਘਾੜਦੀ ਹੈ।) ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ! (ਹਫ਼ ਜਾਂਦੀ ਹੈ।)
ਸਵਾਮੀ
: ਹੂੰ..! (ਢਿਡ ਵੱਲ ਇਸ਼ਾਰਾ ਕਰਕੇ) ਕੀ ਹੈ ਇਸ 'ਚ?
ਬਾਨੋ
: (ਹੋਰ ਸਹਿਮ ਜਾਂਦੀ ਹੈ।) ਬੱਚਾ...! ਮੇਰਾ ਬੱਚਾ! ਬ...
ਸਵਾਮੀ
: ਬੋਲ ਇਸਨੂੰ..., ਬੋਲੇ (ਚੀਖਦਾ ਹੈ) ਜੈ ਸ਼੍ਰੀ ਰਾਮ!
ਭੀੜ
: ਜੈ ਸ਼੍ਰੀ ਰਾਮ!
(ਸੰਨਾਟਾ)
ਬਾਨੋ
: (ਮੁਸ਼ਕਿਲ ਨਾਲ ਰੁਕਿਆ ਸਾਹ ਬਾਹਰ ਆਉਂਦਾ ਹੈ) ਹ ਹ ਪਰ ਉਹ ਕਿਵੇਂ ਬੋਲੇਗਾ! ਉਹ ਤਾਂ ਹਾਲੇ ... ਧਰਤੀ 'ਤੇ ਵੀ ਨੀ...
ਸਵਾਮੀ
: ਬੋਲੇਗਾ... ਕਿਵੇਂ ਨਹੀਂ ਬੋਲੇਗਾ! (ਢਿਡ 'ਚ ਛੁਰਾ ਘੋਪਦਾ ਹੈ. ਦੋ ਜਣੇ ਬਾਨੋ ਨੂੰ ਫੜ ਲੈਂਦੇ ਹਨ।) ਜ਼ਰੂਰ ਬੋਲੇਗਾ। ਕੱਢ ਇਸਨੂੰ ਬਾਹਰ.. ਕੱਢ ... ਇਸ... ਹਰਾਮੀ...
(ਸਵਾਮੀ ਔਰਤ ਦੇ ਢਿੱਡ 'ਚੋਂ ਬੱਚਾ ਕੱਢਣ ਦਾ ਅਭਿਨੈ ਕਰਦਾ ਹੈ। ਬਾਨੋ ਚੀਖਦੀ ਹੈ। ਬੱਚਾ ਕੱਢ ਕੇ ਉਸਦੇ ਮੂੰਹ 'ਚ ਪਾਂਦਾ ਹੈ।) ਬੋਲ... ਬੋਲ! (ਬਾਨੋ ਨਿਢਾਲ ਹੋ ਕੇ ਪਹਿਲਾਂ ਵਾਲੀ ਲਾਸ਼ ਉੱਤੇ ਡਿੱਗ ਜਾਂਦੀ ਹੈ। ਸਵਾਮੀ ਲੋਥੜੇ ਨੂੰ ਦੇਖਦਾ ਹੈ ਤੇ ਫੇਰ ਪਰ੍ਹਾਂ ਵਗਾਹ ਮਾਰਦਾ ਹੈ। ਆਪਣੇ ਲਹੂ ਸਣੇ ਹੱਥਾਂ ਵੱਲ ਦੇਖਦਾ ਹੈ ਤੇ "ਓਮ" ਉਚਾਰਦਾ ਹੋਇਆ ਬਾਨੋ ਦੇ ਜਿਸਮ 'ਤੇ ਓਮ ਉਲੀਕਦਾ ਹੈ। ਓਮ ਦੀ ਉਸ ਦੀ ਧੁਨ ਖੁਰਦਰੀ ਤੇ ਭੇੜੀਏ ਦੀ ਗੁਰਾਹਟ ਵਰਗੀ ਹੈ। ਹੌਲੀ ਹੌਲੀ ਉਠਦਾ ਹੈ। ਫ਼ੋਨ ਦੀ ਘੰਟੀ ਵੱਜਦੀ ਹੈ ਤੇ ਵੱਜ ਵੱਜ ਕੇ ਬੰਦ ਹੋ ਜਾਂਦੀ ਹੈ।) ਬਾਹਰੋਂ ਇੱਕ ਬੰਦਾ ਥਾਲ 'ਚ ਗੋਟੇ ਵਾਲੀਆਂ ਲਾਲ ਚੁੰਨੀਆਂ ਲਈ ਆਉਂਦਾ ਹੈ।) ਇਹ ਕੀ ਐ!
੧
: ਚੁੰਨੀਆਂ ਨੇ ਜੀ! (ਬੌਂਦਲ ਜਾਂਦਾ ਐ।)
ਸਵਾਮੀ
: (ਖਿਝ ਕੇ) ਉਹ ਤੇ ਮੈਨੂੰ ਵੀ ਦਿਖਦਾ..,
੧
: ਤੁਸੀਂ ਮੰਗਵਾਈਆਂ ਸੀ...।
94:: ਸ਼ਹਾਦਤ ਤੇ ਹੋਰ ਨਾਟਕ