ਪੰਨਾ:ਸ਼ਹੀਦੀ ਜੋਤਾਂ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੬)

ਜਵਾਬ ਦਸਮੇਸ਼ ਪਿਤਾ

ਲਖ ਵਾਰ ਹੈ ਖੁਸ਼ੀ ਬਲਿਹਾਰ ਬੱਚਾ,
ਮੇਰੀ ਆਗਿਆ ਵਿਚ ਮੈਦਾਨ ਜਾਓ।
ਨਾਮ ਪੰਥ ਤੇ ਦੇਸ਼ ਦਾ ਕਰੋ ਉੱਚਾ,
ਪਾਵੋ ਵਿਚ ਸ਼ਹੀਦਾਂ ਸਨਮਾਨ ਜਾਓ।
ਕਰੋ ਜੰਗ ਐਸਾ ਚੜੇ ਰੰਗ ਐਸਾ,
ਟਿਡੀ ਦਲ ਤਾਈਂ, ਕਰੋ ਹੈਰਾਨ ਜਾਓ।
ਜੀਂਦੇ ਜੀ ਨਾ ਵੈਰੀਆਂ ਹਥ ਔਣਾ,
ਹਸ ਧਰਮ ਤੋਂ ਹੋ ਕੁਰਬਾਨ ਜਾਓ।
ਬਾਬੇ ਤੇਗ਼ ਬਹਾਦਰ ਦੀ ਗੋਦ ਅੰਦਰ,
ਬੈਠੇ ਮੌਤ ਲਾੜੀ ਪਰਨਾ ਕੇ ਤੇ।
ਸੋਹਰੇ ਸਿਦਕ ਦੇ ਮਥੇ ਤੇ ਲਾ ਦਿਆਂ ਮੈਂ,
ਚੜੋ ਅਣਖ ਦੀ ਜੰਵ ਸਜਾ ਕੇ ਤੇ।

ਮੈਦਾਨ ਵਿਚ


ਕੰਡ ਉਤੇ ਦਸਮੇਸ਼ ਨੇ, ਦਿਤਾ ਫੇਰ ਪਿਆਰ।
ਸੇਹਰਾ ਬੱਧਾ ਸਿਦਕ ਦਾ, ਲਾ ਪੰਜੇ ਹਥਿਆਰ।
ਬਾਹਰ ਗੜ੍ਹੀ ਚੋਂ ਨਿਕਲਿਆ, ਲੈ ਕੁਝ ਸਾਥੀ ਨਾਲ।
ਬੱਦਲ ਵਾਂਗੂੰ ਗੱਜ ਕੇ, ਟੁਟ ਪਿਆ ਤਤਕਾਲ।
ਮਚੀ ਵਿਚ ਮੈਦਾਨ ਦੇ, ਪਲ ਵਿਚ ਮਾਰੋ ਮਾਰ।