ਪੰਨਾ:ਸ਼ਹੀਦੀ ਜੋਤਾਂ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੧੮)

ਕਹਿੰਦੇ ਤਕ ਦਸਮੇਸ਼ ਜੀ, ਉਚੇ ਮੇਰੇ ਭਾਗ।
ਧੋ ਗਿਆ ਜੋਧਾ ਹਿੰਦ ਦੀ, ਕਾਇਰਤਾ ਦੇ ਦਾਗ।

ਸਾਹਿਬ ਜੁਝਾਰ ਸਿੰਘ

ਤਰਜ਼ ਮਿਰਜ਼ਾ


ਹੋ ਟੋਟੇ ਜਦੋਂ ਅਜੀਤ ਸਿੰਘ, ਸੀ ਡਿਗਾ ਵਿਚ ਮੈਦਾਨ।
ਪਾ ਪਲਾ ਗਲੇ ਜੁਝਾਰ ਸਿੰਘ, ਇਉਂ ਕਹੇ ਬਾਪੂ ਨੂੰ ਆਨ।
ਮੈਨੂੰ ਰਣ ਵਿਚ ਭੇਜੋ ਪਿਤਾ ਜੀ, ਮੈਂ ਮਾਰਾਂ ਮੂਜ਼ੀ ਖਾਨ।
ਮੈਂ ਖੂਨ ਵਗਾ ਕੇ ਦੇਸ਼ ਦੇ, ਅਜ ਉਚੇ ਕਰਾ ਨਿਸ਼ਾਨ।
ਮੈਥੋਂ ਵੀਰ ਪਿਆਰਾ ਵਿਛੜਿਆ, ਮੈਨੂੰ ਹੈ ਇਹ ਦੁਖ ਮਹਾਨ।
ਜਿਦੀ ਤੇਗ਼ ਨੇ ਉਸ ਨੂੰ ਕਟਿਆ, ਮੈਂ ਖਾਵਾਂ ਉਸਦੀ ਜਾਨ।
ਮੇਰੇ ਜੁਸੇ ਵਿਚ ਰਤ ਗੜਕਦੀ ਮੇਰੀ ਕਾਹਲੀ ਪਈ ਕ੍ਰਿਪਾਨ।
ਮੇਰੀ ਤੇਗ਼ ਬਣੇ 'ਲਹੂ ਨਦੀ' ਅਜ, ਮੈਂ ਰੋੜਾਂ ਕੁਲ ਸ਼ੈਤਾਨ।
ਮੈਂ ਦਿਲੀ ਢਿਲੀ ਕਰ ਦਿਆਂ, ਮੇਰੇ ਹਥ ਵੇਖਣ ਪਠਾਨ।
ਮੈਂ ਰੰਡੀਆਂ ਕਰਾਂ ਰੁਵਾਬਣਾਂ, ਵਿਚ ਸਤਰਾਂ ਦੇ ਕੁਰਲਾਨ।
ਅਜ ਅਖੀਂ ਲੜਦੀ ਧਰਮ ਲਈ, ਲੈ ਤਕ ਆਪਣੀ ਸੰਤਾਨ।
ਭਾਵੇਂ ਸਿਰ ਝਖੜ ਝੁਲਿਆ, ਨਹੀਂ ਡਰਦੀ ਮੇਰੀ ਜਾਨ।
ਮੈਂ ਮਾਰਾਂ ਧੋਖੇਬਾਜ਼ ਉਹ, ਜੋ ਝੂਠੇ ਚੁਕਣ ਕੁਰਾਨ।
ਮੈਨੂੰ 'ਜ਼ੋਰਾਵਰ' ਤੇ 'ਫ਼ਤਹਿ' ਦੇ, ਪਏ ਸਦਮੇ ਕਿਤੇ ਸਤਾਨ।
ਮੈਨੂੰ ਹਥੀਂ ਭੇਜੋ ਜੰਗ ਨੂੰ, ਮੇਰੇ ਤਨ ਵਿਚ ਬਖਸ਼ੋ ਤਾਨ।
ਮੈਂ ਰਣ ਵਿਚ ਫੜਕੇ ਢਾਹਲਵਾਂ,ਅਜ ਹਾਥੀਆਂ ਜਹੇ ਜੁਵਾਨ।