ਪੰਨਾ:ਸ਼ਹੀਦੀ ਜੋਤਾਂ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੫)

ਜਗਾ ਤੇ ਤੋੜੇ ਕਲਗੀਆਂ, ਆਪਣੇ ਸਿਰੋਂ ਉਤਾਰ।
ਸੰਗਤ ਸਿੰਘ ਦੇ ਸੀਸ ਧਰ, ਬੋਲੇ ਇਉਂ ਦਾਤਾਰ।

  • 'ਖਾਲਸਾ ਮੇਰੋ ਰੂਪ ਹੈ' ਮੈਂ ਹੂੰ ਇਸਕਾ ਦਾਸ।

ਪੰਥ ਖਾਲਸੇ ਬੀਚ ਹੌਂਂ, ਹਰਦਮ ਕਰੋਂ ਨਿਵਾਸ।
ਮੀਰੀ ਪੀਰੀ ਪੰਥ ਕੋ, ਦੇਤਾ ਹੂੰ ਮਂ ਆਜ।
ਕਰੇਂ ਤੁਮਾਰੀ ਰਖਿਆ, ਗੁਰੂ ਨਾਨਕ ਮਹਾਰਾਜ।
'ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ।'
ਖੁਵਾਰ ਹੋਏ ਸਭ ਮਿਲਹਿੰਗੇ, ਬਚੇ ਸ਼ਰਨ ਜੋ ਹੋਇ।'
ਤਖਤ ਦਿਲੀ ਪਰ ਬਹੇਗੀ, ਆਪ ਗੁਰਾਂ ਕੀ ਫੌਜ।
ਚਵਰ ਝੁਲਹਿੰਗੇ ਸੀਸ ਪਰ, ਬੜੀ ਕਰਹਿੰਗੇ ਮੌਜ।
ਦਯਾ ਸਿੰਘ 'ਸਿੰਘ ਮਾਨ' ਨੂੰ, ਲੈਕਰ ਸਤਿਗੁਰ ਨਾਲ।
ਟਪ ਗੜ੍ਹੀ ਚੋਂ ਰਾਤ ਨੂੰ, ਨਿਕਲ ਗਏ ਤਤਕਾਲ।

ਗੁਰੂ ਜੀ ਨੇ ਗੜ੍ਹੀ ਵਿਚੋਂ ਨਿਕਲਣਾ


ਜਦੋਂ ਕੰਧ ਟਪੇ ਜੋੜਾ ਸਤਿਗੁਰਾਂ ਦਾ,
ਲਥ ਵਿਚ ਹਵੇਲੀ ਦੇ ਜਾਂਵਦਾ ਏ।
ਕਾਲੀ ਬੋਲੀ ਅੰਧੇਰੜੀ ਰਾਤ ਅੰਦਰ,
ਹਥ ਅਪਣਾ ਨਿਗਾਹ ਨਾ ਆਂਵਦਾ ਏ।
ਦੇਸ਼ ਪੰਥ ਖਾਤਰ ਰਾਜ ਭਾਗ ਛਡ ਕੇ,



  • ਖਾਲਸਾ ਮੇਰੋ ਰੂਪ ਹੈ ਖਾਸ॥ ਖਾਲਸੇ ਮੇਂ ਹਉਂ ਕਰੋ ਨਿਵਾਸ।

(ਸ੍ਰੀ ਮੁਖਵਾਕ ਪਾਤਸ਼ਾਹੀ ੧੦)