ਪੰਨਾ:ਸ਼ਹੀਦੀ ਜੋਤਾਂ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੯)

ਆ ਡੇਰੇ ਲਾਏ ਲਾਹੌਰ ਵਿਚ, ਜ਼ਾਲਮ ਅਬਦਾਲੀ।
ਉਹ ਪੁਛੇ ਸੂਬੇ ਖਾਨ ਨੂੰ, ਕੁਲ ਹਿੰਦ ਦੀ ਚਾਲੀ।
ਕੇਹੜੀ ਕੌਮ ਏ ਹਿੰਦ ਵਿਚ, ਤਕੜੀ ਜਾਂ ਮਾੜੀ।
ਅੜਦੀ ਕੇਹੜੀ ਕੌਮ ਏ, ਉਠ ਮੁਗ਼ਲ ਅਗਾੜੀ।
'ਖਾਨ ਬਹਾਦਰ' ਆਖਦਾ, ਸੁਣ ਸ਼ਾਹ ਜਰਵਾਣੇ।
ਸਿੰਘਾਂ ਬਾਝੋਂ ਹੋਰ ਲੋਕ ਸਭ ਸਮਝ ਮਖਾਣੇ।
ਜਦ ਦਾ ਬੈਠਾ ਹਾਂ ਤਖਤ ਤੇ, ਲਾ ਥੱਕਾ ਚਾਰਾ।
ਸਿੰਘ ਇਹ ਮੁਕੇ ਨਾ ਝੁਕੇ, ਦੁਖ ਦਿਤਾ ਭਾਰਾ।
ਜਿਉਂ ਜਿਉਂ ਮੈਂ ਹਾਂ ਮਾਰਦਾ, ਏਹ ਵਧਦੇ ਜਾਂਦੇ।
ਗਾਜਰ, ਮੂਲੀ, ਸਾਗ, ਪੱਤਰ ਖਾ ਸ਼ੁਕਰ ਮਨਾਂਦੇ।
ਲੁਟਨ ਡਾਕੂ ਕਾਬਲੋਂ, ਹਿੰਦ ਨੂੰ ਜੋ ਆਵਨ।
ਐਸਾ ਦੇਣ ਇਨਾਮ ਸਿੰਘ, ਹਥ ਕੰਨੀ ਲਾਵਨ।
ਦਿਨ ਕਿਤੇ ਰਾਤੀਂ ਕਿਤੇ, ਥੌਹ ਪਤਾ ਨਾਂ ਲਗੇ।
ਲੜਨ ਜਦੋਂ ਮੈਦਾਨ ਵਿਚ, ਹੜ ਲਹੂਆਂ ਵਗੇ।
ਫਿਰ ਅਬਦਾਲੀ ਪੁਛਦਾ, ਦਸ ਢੰਗ ਪਿਆਰੇ।
ਮੁਕਣ ਕਿਵੇਂ ਜਹਾਨ ਚੋਂ, ਏਹ ਬਾਗ਼ੀ ਸਾਰੇ।
ਹੋਵੇ ਸਾਫ ਮੈਦਾਨ ਫੇਰ, ਸਿੰਘ ਜਾਵਨ ਮਾਰੇ।
ਲੁਟੀਏ ਹਿੰਦੁਸਤਾਨ ਨੂੰ, ਲਾ ਚੋਟ ਨਗਾਰੇ।

ਲਖੂ ਇਮਨਾ ਬਾਦੀਏ ਦੀ ਵਿਉਂਤ

ਲਖੂ ਇਮਨਾਬਾਦੀਆ, ਹਿੰਦੂ ਹਤਿਆਰਾ।
ਸਿੰਘਾਂ ਨੂੰ ਮਰਵੌਨ ਦਾ ਸੀ ਮੁਖਬਰ ਭਾਰਾ।