ਪੰਨਾ:ਸ਼ਹੀਦੀ ਜੋਤਾਂ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨)ਸ਼ਹੀਦੀ ਭਾਈ ਦਿਯਾਲਾ ਜੀ[1]

ਦੁਵੱਯਾ ਛੰਦ॥

ਮਤੀ ਦਾਸ ਨੂੰ ਜਦੋਂ ਚੀਰਿਆ,
ਧਰ ਦੁਸ਼ਟਾਂ ਸਿਰ ਆਰਾ।
ਭਾਈ ਦਿਆਲੇ ਨਾਲ ਗੁਸੇ ਦੇ,
ਮਾਰਿਆ ਹਾ ਦਾ ਨਾਹਰਾ।
ਮਤੀ ਦਾਸ ਨਹੀਂ ਆਰੇ ਦੇ ਸੰਗ,
ਚੀਰਿਆ ਤੁਸਾਂ ਹੈਵਾਨੋ।
ਜੜ ਮੁਗਲੀਆ ਰਾਜ ਦੀ ਵਢੀ,
ਤੁਸਾਂ ਨੇ ਐਸ ਜਹਾਨੋ।
ਹੁਣ ਖੁਦਾ ਦਾ ਕਹਿਰ ਕੁਦਰਤੋਂ,
ਟੁਟ ਤੁਸਾਂ ਤੇ ਪੈਣਾਂ।
ਬੇੜਾ ਗਰਕ ਤੁਸਾਂ ਦਾ ਹੋਣਾ,
ਨਾਮ ਨਿਸ਼ਾਨ ਨ ਰਹਿਣਾ।
ਐਸੀ ਕਰਨੀ ਵਾਲੇ ਸਿਖ ਨੂੰ,
ਤੁਸਾਂ ਬਾਦਸ਼ਾਹ ਕੋਹਿਆ।
ਆਪੇ ਅਪਣੀ ਜੀਭ ਨਾਲ ਲੈ,


  1. *ਭਾਈ ਦਿਆਲਾ ਜੀ ਭੀ ਗੁਰੂ ਜੀ ਦੇ ਨਾਲ ਈ ਕੈਦ ਸੀ।