ਪੰਨਾ:ਸ਼ਹੀਦੀ ਜੋਤਾਂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮)

ਚਟਿਆ ਸੜਦਾ ਲੋਹਿਆ।
ਚਲੇਗੀ ਹੁਣ ਤੇਗ ਤੁਸਾਂ ਤੇ,
ਦਿਲੀ ਹੋਵੇ ਢਿਲੀ।
ਵਿਚ ਪੰਜਾਬ ਦੇ ਸਿਖ ਗੁਰਾਂ ਦੇ,
ਖੂਬ ਮਚਾਵਨ ਖਿਲੀ।
ਜਿਸ ਥਾਂ ਚੋਈਆਂ ਮਤੀ ਦਾਸ ਨੇ,
ਅਣਖੀ ਲਹੂ ਦੀਆਂ ਧਾਰਾਂ।
ਉਥੋਂ ਲਖਾਂ ਬੀਰ ਉਠਣਗੇ,
ਧੂਹ ਧੂਹ ਕੇ ਤਲਵਾਰਾਂ।
ਭੰਨ ਗਿਆ ਸਿਰ ਨਾਲ ਤੁਹਾਡੇ,
ਕੱਚਾ ਠੀਕਰ ਖੀਵਾ।
ਮਾਨੋਂ ਬੁਝ ਗਿਆ ਹੈ ਜਗ ਤੋਂ,
ਮੁਗਲ ਰਾਜ ਦਾ ਦੀਵਾ।
ਮੋਏ ਨਹੀਂ ਜੋ ਸੀਸ ਤਲੀ ਧਰ,
ਲਹੂ ਦੀ ਹੋਲੀ ਖੇਲੇ।
ਮੜੀਆਂ ਦੀ ਜਗ ਕਰੇ ਜ਼ਿਆਰਤ,
ਰਹਿਣ ਲਗਦੇ ਮੇਲੇ।

ਔਰੰਗੇ ਦਾ ਹੁਕਮ

(ਪਉੜੀ)

ਸੁਣ ਰੋਹ ਵਿਚ ਜ਼ਾਲਮ ਕੰਬਿਆ, ਖਾਵੇ ਹਿਚਕੋਲੇ।
ਉਹ ਸਿਰ ਤੋਂ ਹੋਇਆ ਪੈਰ ਤਕ, ਸੜ ਕੋਲੇ ਕੋਲੇ।