ਪੰਨਾ:ਸ਼ਹੀਦੀ ਜੋਤਾਂ.pdf/186

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮੫)

ਸੂਬਾ

ਕਲਮੇ ਕਹਿਰ ਦੇ ਇੰਜ ਨਾ ਬੋਲ ਸਿਖਾ,
ਚੜਿਆ ਕਹਿਰ ਤਾਂ ਮਾਰਿਆ ਜਾਏਂਗਾ ਤੂੰ।
ਭਰਿਆ ਘੁੁਟ ਜਦ ਜ਼ਹਿਰੀ ਪਿਆਲੜੇ ਦਾ,
ਵੇਖੀਂ ਓਸ ਵੇਲੇ ਪਛੋਤਾਏਂਗਾ ਤੂੰ।
ਕਰੇਂ ਦੀਨ ਦੀ ਸ਼ਰਤ ਕਬੂਲ ਜੇਕਰ,
ਕਸਮ ਰਬ ਦੀ ਬੜੇ ਸੁਖ ਪਾਏਂਗਾ ਤੂੰ।
ਅਜੇ ਜਗ ਰੰਗੀਲੇ ਦਾ ਡਿਠਾ ਤੂੰ ਕੀਹ,
ਆਊ ਮਜ਼ਾ ਜਦ ਮਜ਼ਾ ਹੰਡਾਏਂਗਾ ਤੂੰ।
ਏਦਾਂ ਵੈਰ ਹਕੂਮਤ ਦੇ ਨਾਲ ਪਾਕੇ,
ਜ਼ਿੰਦਾ ਕੌਮ ਕੋਈ ਜਗ ਤੇ ਨਹੀਂ ਰਹਿ ਸਕਦੀ।
ਜੋ ਨਾ ਅਸਾਂ ਨੂੰ ਕਰਨ ਅਰਾਮ ਦਵੇ,
ਉਹ ਵੀ ਨਾਲ 'ਅਨੰਦ' ਨਹੀਂ ਬਹਿ ਸਕਦੀ।

ਜਵਾਬ ਭਾਈ ਸੁਖਾ ਸਿੰਘ ਜੀ


ਕੇਹੜਾ ਜੰਮਿਆਂ ਜੋ ਲਵੇ ਮਾਰ ਸਾਨੂੰ,
ਰਾਖਾ ਅਸਾਂ ਦਾ ਸ੍ਰੀ ਅਕਾਲ ਸੂਬੇ।
ਚੜੀ ਖੰਡੇ ਦੁਧ ਰੇ ਦੀ ਪਾਣ ਸਾਨੂੰ,
ਤਾਂ ਹੀ ਸਾਨੂੰ ਨਹੀਂ ਖੌਫ ਰੁਵਾਲ ਸੂਬੇ।