ਪੰਨਾ:ਸ਼ਹੀਦੀ ਜੋਤਾਂ.pdf/188

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮੭)

ਤੇਰੇ ਘਰ ਸਭ ਬਰਕਤਾਂ, ਭਰੇ ਬੇਅੰਤ ਭੰਡਾਰ।
ਤੂੰ ਹੀ ਕਿਸ਼ਤੀ ਡੋਲਦੀ, ਲਾਵਣ ਵਾਲਾ ਪਾਰ।
ਤੂੰ ਚਾਹਵੇਂ ਤਾਂ ਕਰ ਦਵੇਂ, ਠੂਠੇ ਨੂੰ ਦਰਿਆ।
ਕੀੜੀ ਕੋਲੋਂ ਫੀਲ ਨੂੰ ਚਾਹਵੇਂ ਦੈਂ ਮਰਵਾ।
ਮੇਰੀ ਜਿਤ ਤੇ ਹਾਰ ਦੀ, ਤੈਨੂੰ ਹੀ ਹੈ ਲਾਜ।
ਪਾਰ ਲੰਘਾਵੇਂ ਸਾਗਰੋਂ, ਤੇਰਾ ਨਾਮ ਜਹਾਜ।
ਪਥਰ ਪਾਣੀ ਤੇ ਤਰੇ, ਤੈਨੂੰ ਹੋਏ ਪਰਵਾਨ।
ਬਲ ਜੁਗਨੂੰ ਨੂੰ ਜੇ ਦਵੇਂ, ਤੋੜ ਲਿਆਵੇ ਭਾਨ।
ਜੇ ਮਛਰ ਨੂੰ ਤਾਕਤਾਂ, ਦੇ ਦੇਵੇਂ ਇਕ ਵੇਰ।
ਕਿਨਕਾ ਕਿਨਕਾ ਚਾ ਕਰੇ, ਟਕਰ ਮਾਰ ਸੁਮੇਰ।
ਸਾਥੀ ਮੇਰਾ ਅਜ ਜੇ, ਮੈਨੂੰ ਦਏਂ ਮਿਲਾ।
ਝਖੜਾਂ ਸੌਦਾ ਮਿਲ ਗਿਆ, ਮੈਨੂੰ ਸਸਤੇ ਭਾ।
ਏਦਾਂ ਸਿੰਘ ਅਰਦਾਸ ਕਰ, ਦਿਤਾ ਸੀਸ ਨਿਵਾ।
ਚਰਖੀ ਦੁਸ਼ਟ ਜਲਾਦ ਨੇ, ਦਿਤੀ ਖੂਬ ਘੁਕਾ।
ਪੇਂਜਾ ਰੂੰ ਰੂੰ ਜਿਸ ਤਰਾਂ, ਪਿੰਜੇ ੜਾੜੇ ਨਾਲ।
ਏਦਾਂ ਕਟ ਕਟ ਬੋਟੀਆਂ, ਕੀਤਾ ਸ਼ੇਰ ਹਲਾਲ।
ਦਿਲ ਨੂੰ ਥੰਮਕੇ ਸੂਰਮਾਂ, ਬੈਠਾ ਵਾਂਗ ਸੁਮੇਰ।
ਵਢ ਵਢ ਜੁਸਾ ਖੰਜਰਾਂ, ਕੀਤਾ ਸਿੰਘ ਨੂੰ ਢੇਰ।
ਸਿਦਕ ਨਿਭਾਹਿਆ ਸਿੰਘ ਦਾ,ਕਲਗੀਧਰ ਮਹਾਰਾਜ।
ਅੰਤ ਬਹਾਦਰ ਸਿੰਘ ਦੇ, ਮੁਖ ਤੋਂ ਨਿਕਲੀ ਵਾਜ।
'ਜਿਨੀ ਨਾਮੁ ਧਿਆਇਆ, ਗਏ ਮਸੱਕਤ ਘਾਲ।
ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲ।'