ਪੰਨਾ:ਸ਼ਹੀਦੀ ਜੋਤਾਂ.pdf/197

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੯੬)

ਜਵਾਬ ਪੁਤਰ ਦਾ

ਛਡ ਦੇ ਮਾਤਾ ਕਮਲੀਏ, ਤੂੰ ਮੇਰੀ ਵੀਣਾਂ।
ਬੰਦਾ ਰੰਗ ਜਹਾਨ ਦੇ, ਨਹੀਂ ਵੇਖ ਪਤੀਣਾਂ।
ਮੈਂ ਨਹੀਂ ਚਾਹੁੰਦਾ ਧਰਮ ਛਡ, ਬਣ ਕਾਇਰ ਜੀਣਾਂ।
ਤੂੰ ਦੈਂ ਪਿਆਲਾ ਜ਼ਹਿਰ ਦਾ, ਮੈਂ ਨਹੀਂ ਉਹ ਪੀਣਾਂ।
ਬੇਸ਼ਕ ਜਾਬਰ ਛੜ ਦੇਵੇ, ਦੇਹੀ ਦਾ ਚੀਣਾਂ।
ਪਰਲੋ ਤੀਕਰ ਨਾਮਣਾ, ਅਰਸ਼ੀ ਚਮਕੀਣਾਂ।
ਖਾ ਸਟਾਂ ਵਾਂਗਰ ਗੇਂਦ ਦੇ, ਮੈਂ ਉਚਾ ਥੀਣਾਂ।
ਸਿੰਘ ਮਿਟਾਇਆਂ ਗੁਰੂ ਦਾ, ਨਹੀਂ ਕਦੇ ਮਟੀਣਾਂ।

ਤਥਾ-



ਬਿਜੇ ਸਿੰਘ ਨੂੰ ਚਲਿਆਂ, ਮੈਂ ਛਡ ਨਿਸ਼ਾਨੀ।
ਅਰਪਨ ਲਗਾਂ ਉਸਨੂੰ, ਆਪਣੀ ਜ਼ਿੰਦਗਾਨੀ।
ਛੂਡਾਂ ਆਪਣਾ ਧਰਮ ਜੇ, ਤਕ ਅਹਿਲ ਜਵਾਨੀ।
ਕਲ ਨੂੰ ਵੀ ਭਜ ਜਾਵਣਾਂ, ਏਹ ਠੂਠਾ ਫਾਨੀ।
'ਮੌਤ ਸਿਰੇ ਤੇ ਕੂਕਦੀ', ਹਥ ਪਕੜੀ ਕਾਨੀ।
ਹਥ ਨਹੀਂ ਮੁੜਕੇ ਆਵਣਾ, ਏਹ ਲਾਲ ਲਸਾਨੀ।
ਬਹਿ ਲੋਹਾਂ ਤੇ ਦਸ ਗਏ, ਬਾਣੀ ਦੇ ਬਾਨੀ।
ਤਾਰੇ ਬਣਕੇ ਚਮਕਦੇ, ਅਣਖੀ ਅਸਮਾਨੀ।