ਪੰਨਾ:ਸ਼ਹੀਦੀ ਜੋਤਾਂ.pdf/198

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੯੭)

ਮਾਤਾ ਦਾ ਸਬਰ ਤੇ ਅਸੀਸ

ਵਾਹਵਾ ਮੇਰੇ ਹੀਰਿਆ, ਜਿਉਂ ਤੈਨੂੰ ਭਾਵੇ।
ਬੇੜੀ ਤੇਰੇ ਸਿਦਕ ਦੀ, ਰੱਬ ਪਾਰ ਲੰਘਾਵੇ।
ਕਾਇਰਤਾ ਦੀ ਡੈਣ ਨਾਂ, ਆ ਤੈਨੂੰ ਖਾਵੇ।
ਕਲਗੀਆਂ ਵਾਲਾ ਗੋਦ ਵਿਚ ਤੈਨੂੰ ਬਠਲਾਵੇ।
'ਬਿਜੇ ਸਿੰਘ' ਸਰਦਾਰ ਨੂੰ, ਰਬ ਭਾਗ ਲਿਆਵੇ।
ਤੇ ਹਿੰਮਤ ਭਾਣਾ ਸਹਿਨ ਦੀ, ਸਾਡੇ ਵਿਚ ਪਾਵੈ।

ਸੂਬਾ


ਸੂਬੇ ਹੁਕਮ ਜਲਾਦ ਨੂੰ, ਦਿਤਾ ਇੰਜ ਸੁਣਾ।
ਮਾਰ ਕੋਰੜੇ ਏਸਦਾ, ਦੇਵੋ ਚੰਮ ਉਡਾ।
ਜੱਟੀ ਫੜ ਕੇ ਝੰਮਨੀ, ਝੰਬੇ ਜਿਵੇਂ ਕਪਾਹ।
ਏਦਾਂ ਝੰਬ ਕੁਫਾਰ ਨੂੰ, ਸਿਰ ਦੇਣਾ ਫਿਰ ਲਾਹ।
ਉਸੇ ਵਕਤ ਜਲਾਦ ਨੇ, ਜ਼ਰਾ ਨਾ ਲਾਈ ਦੇਰ।
ਦੋਵੇਂ ਮਾਮਾ ਭਾਨਜੇ, ਅਗੇ ਧਰ ਲੈ ਸ਼ੇਰ।
ਲਿਆ ਕੇ ਚੌਂਕ ਨਖਾਸ ਵਿਚ, ਦੋਹਾਂ ਨੂੰ ਖਲ੍ਹਾਰ।
ਮਾਰਨ ਜ਼ਾਲਮ ਕੋਰੜੇ, ਹੋ ਹੋ ਅੱਡੀਆਂ ਭਾਰ।
ਹਿੰਦੂ ਸਾਰੇ ਸ਼ਹਿਰ ਦੇ, ਤਰਲੇ ਕਰਦੇ ਆਣ।
ਛਡਦੇ ਰੱਬ ਵਾਸਤੇ, ਏਹ ਨੀ ਬਾਲ ਅੰਞਾਣ।
ਪਰ ਸੂਬੇ ਚੰਡਾਲ ਨੂੰ, ਜ਼ਰਾ ਨ ਆਇਆ ਰਹਿਮ।
ਕਲਪਦਿਆਂ ਦਾ ਉਸਤੋਂ, ਦੂਰ ਨਾ ਹੋਇਆ ਸਹਿਮ।
ਹਜ ਕਾਫਰ ਦੇ ਮਾਰਿਆਂ, ਸੀ ਜ਼ਾਲਮ ਨੂੰ ਵਹਿਮ!