ਪੰਨਾ:ਸ਼ਹੀਦੀ ਜੋਤਾਂ.pdf/200

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੀਰ ਮੰਨੂੰ ਦੇ ਜ਼ੁਲਮ ਦੀ ਝਾਕੀ

ਬੈਂਤ-

ਬਹਿਕੇ ਤਖਤ ਲਾਹੌਰ ਤੇ ਮੀਰ ਮੰਨੂੰ,
ਜ਼ੁਲਮ ਮੰਨ ਮੰਨੇ ਸੀ ਕਮਾਣ ਲੱਗਾ।
ਬਿਜੈ ਖਾਨ ਤੇ ਖਾਨ ਬਹਾਦਰ ਕੋਲੋਂ,
ਜੋ ਨਾਂ ਕੰਮ ਹੋਏ ਕਰ ਵਖਾਣ ਲੱਗ।
ਪਿੰਡਾਂ ਵਿੱਚ ਜੋ ਸੀ ਕਿਰਤੀ ਸਿੰਘ ਰੈਂਹਦੇ,
ਫੜ ਮੌਤ ਦੇ ਘਾਟ ਲੰਘਾਣ ਲੱਗਾ।
ਬਚੇ, ਔਰਤਾਂ, ਬੁਢੇ ਬੀਮਾਰ ਫੜ ਫੜ,
ਖੁਰਾ ਖੋਜ ਸਿੰਘਾਂ ਦਾ ਮਿਟਾਣ ਲੱਗਾ।
ਪਿੰਡ ਸਿੰਘਾਂ ਦੇ ਲੁਟ ਕੇ ਸਾੜ ਸੁਟੇ,
ਪਕੜੀ ਜ਼ੁਲਮ ਦੀ ਤੇਜ਼ ਤਲਵਾਰ ਚੰਦਰੇ।
ਮਾਛੀ, ਝੀਰ, ਜੀਕੁਨ ਪਕੜਨ ਮਛੀਆਂ ਨੂੰ,
ਖੇਡੇ ਸਿੰਘਾਂ ਦੇ ਏਦਾਂ ਸ਼ਕਾਰ ਚੰਦਰੇ।

ਦੁਵੱਯਾ-


ਇਕ ਦਿਹਾੜੇ ਮੰਨੂੰ ਕਹਿੰਦਾ, ਸਦ ਸਪਾਹੀਆਂ ਤਾਂਈ।
ਚਾਲੀ ਸਿੰਘ ਕਤਲ ਕਰ ਹਥੀਂ, ਹੁਕਮ ਦਿਤਾ ਰੱਬ ਸਾਂਈ।