ਪੰਨਾ:ਸ਼ਹੀਦੀ ਜੋਤਾਂ.pdf/204

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੨੦੩)

ਤੇਰੇ ਸੀਸ ਤੇ ਫਿਰਨੀਆਂ ਆਰੀਆਂ ਨੇ।
ਪੁਤਰ ਡੋਲੀ ਨਾਂ ਬੋਲੀਂ ਨਾਂ ਹਾਏ ਮੂੰਹ ਤੋਂ,
ਨਿਭੇ ਸਿਦਕ ਸਿਖੀ ਨਾਲ ਸ਼ਾਨ ਤੇਰਾ।
ਚੜੀ ਖੰਡੇ ਦੀ ਪਾਣ 'ਅਨੰਦ' ਤੈਨੂੰ,
ਰਾਖਾ ਸ੍ਰੀ ਦਸਮੇਸ਼ ਭਗਵਾਨ ਤੇਰਾ।

ਜੁਆਬ ਪੁਤਰ


ਹੋਇਆ ਕੀਹ ਜੇ ਅਜੇ ਨਾਦਾਨ ਉਮਰੋਂ,
ਹਾਂ ਤੇ ਗੁਰੂ ਦੇ ਸਿੰਘ ਦਾ ਲਾਲ ਅੰਮੀ।
ਸਾਂਹਵੇ ਆਵੇ ਚਟਾਣ ਨਵਾਬੀਆਂ ਦੀ,
ਤੋੜ ਦਿਆਂ ਪਹਿਲੀ ਠੋਕਰ ਨਾਲ ਅੰਮੀ।
ਜੇ ਨਹੀਂ ਲੜਨ ਜੋਗਾ ਫ਼ਤਹਿ ਕਰਨ ਜੋਗਾ,
ਹੋਣਾ ਜਾਣਦਾ ਖੂਬ ਹਲਾਲ ਅੰਮੀ।
ਮੇਰਾ ਧਰਮ ਤੇ ਉਹ ਵੀ ਨਹੀਂ ਖੋਹ ਸਕਦਾ,
ਦੇਵੇ ਧੰਮਕੀਆਂ ਆ ਮਹਾਂਕਾਲ ਅੰਮੀ।
ਨਾਲ ਅਖੀਆਂ, ਕੰਨਾਂ ਦੇ ਚਿਰਾਂ ਉਤੋਂ,
ਸੁਣਦਾ ਵੇਖਦਾ ਖੇਡ ਪਰਵਾਨਿਆਂ ਦੀ।
ਸਿਖੀ ਧਰਮ ਤੋਂ ਟੋਟੇ 'ਅਨੰਦ' ਹੋ ਕੇ,
ਪੂੰਜੀ ਬਣਾਂ 'ਸ਼ਹੀਦੀ ਖਜ਼ਾਨਿਆਂ' ਦੀ।