ਧਾਰਮਕ ਤੇ ਇਤਿਹਾਸਕ ਕਵਿਤਾਵਾਂ ਦੀ ਨਵੀਂ ਪੁਸਤਕ ਉਪਕਾਰ ਦਰਸ਼ਨ ਕਰਤਾ-ਸ: ਬਰਕਤ ਸਿੰਘ ਜੀ ‘ਅਨੰਦ’ ਰਚਿਤ ਜਿਨ੍ਹਾਂ ਨੇ ਆਪ ਦੀਆਂ ਪੁਸਤਕਾਂ ਦਰ ਦਰਸ਼ਨ ਤੇ ਸ਼ਹੀਦੀ ਜੋਤਾਂ ਅਗੇ ਪੜ੍ਹੀਆਂ ਹਨ ਉਹ ਜਾਣਦੇ ਹਨ ਕਿ ਅਨੰਦ ਜੀ ਇਤਿਹਾਸਕ ਪ੍ਰਸੰਗਾਂ ਨੂੰ ਕਿੱਡੀ ਸਵਾਦਲੀ ਪੰਜਾਬੀ ਕਵਿਤਾ ਵਿਚ ਲਿਖਦੇ ਨੇ । ਇਸ ਪੁਸਤਕ ਵਿਚ ਸੰਤਗਤਾਂ ਦੇ ਤੇ ਉਪਕਾਰੀ ਸਿਖਾਂ ਦੇ ਉਹ ਪ੍ਰਸੰਗ ਲਿਖੇ ਹਨ ਜਿਨ੍ਹਾ ਨੂੰ ਪੜ੍ਹਨ ਨਾਲ ਤੁਸੀਂ ਵੀ ਸਚੇ ਸਿਖ ਤੇ ਉਪਕਾਰੀ ਬਣਨ ਦੀ ਕੋਸ਼ਸ਼ ਕਰੋਗੇ ਸਫੇ ੧੬੦ ਮੂਲ ੧।) ਰਾਗੀ ਸਿੰਘਾਂ ਗਿਆਨੀਆਂ ਲਈ ਅਤੀ ਲਾਭਦਾਇਕ ਪੁਸਤਕ ਹੈ । ਪੰਜਾਬੀ ਦੇ ਪ੍ਰਸਿੱਧ ਕਵੀ ਸ: ਵਿਧਾਤਾ ਸਿੰਘ ਜੀ ‘ਤੀਰ ਰਚਿਤ ਨਵੇਂ ਨਿਸ਼ਾਨ ਉਹ ਧਾਰਮਿਕ ਕਵਿਤਾਵਾਂ ਜੇਹੜੀਆਂ ‘ਤੀਰ' ਜੀ ਧਾਰਮਿਕ ਦੀਵਾਨਾਂ ਵਿਚ ਸੁਣਾਦੇ ਹਨ, ਜਿਨ੍ਹਾਂ ਨੂੰ ਸੁਣਕੇ ਸੰਗਤਾਂ ਵਿਚ ਸਿਖੀ ਜੋਸ਼ ਠਾਠਾਂ ਮਾਰਨ ਲਗ ਪੈਂਦਾਹੈ।ਮੂਲ ੩) ਅੰਮ੍ਰਿਤ ਧਾਰਾਂ ਸ: ਵੀਰ ਸਿੰਘ ਜੀ ‘ਵੀਰ' ਅੰਮ੍ਰਿਤਸਰੀ ਰਚਿਤ ਧਾਰਮਿਕ ਸਾਹਿਤਕ ਤੇ ਹਸਾਉਣੀਆਂ ਕਵਿਤਾਵਾਂ ਦੀ ਬੜੀ ਸਵਾਦਲੀ ਪੁਸਤਕ ਹੈ ਗੈਟ ਅਪ ਸ਼ਾਨਦਾਰ, ਮੂਲ ੧॥
ਪੰਨਾ:ਸ਼ਹੀਦੀ ਜੋਤਾਂ.pdf/211
ਦਿੱਖ