ਪੰਨਾ:ਸ਼ਹੀਦੀ ਜੋਤਾਂ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੪)

ਬੈਂਤ-

ਉਡ ਗਿਆ ਇਨਸਾਫ ਜਹਾਨ ਵਿਚੋਂ,
ਰਾਜੇ ਲੁਟ ਰਿਆਇਆ ਨੂੰ ਖਾਂਵਦੇ ਨੇ।
ਵਹਿਦੇ ਆਪਣੇ ਛਡਕੇ ਆਪ ਸਾਰ,
ਉਲਟਾ ਸਾਧਾਂ ਨੂੰ ਚੋਰ ਬਣਾਂਵਦੇ ਨੇ।
ਬੰਨ੍ਹ ਸਾਧ ਬੇਦੋਸ ਨੂੰ ਮਾਰ ਕੜੀਆਂ,
ਏਦਾਂ ਵੱਲ ਲਹੌਰ ਲਿਆਂਵਦੇ ਨੇ।
ਵੈਰ ਸਿੰਘਾਂ, ਦੇ ਪਿਆ ਜਹਾਨ ਸਾਰਾ,
ਤੇਲ ਹਿੰਦੂ ਵੀ ਬਲਦੀ ਤੇ ਪਾਂਵਦੇ ਨੇ।
ਔਂਦੇ ਸਾਰ ਕਚਹਿਰੀ ਵਿਚ ਮਨੀ ਸਿੰਘ ਨੇ,
ਉਚੀ ਗੱਜ ਕੇ ਫਤੇ ਬੁਲਾ ਦਿਤੀ।
ਧੁਖਦੀ ਧੂਣੀ ‘ਅਨੰਦ’ ਜੋ ਸ਼ਰ੍ਹਾ ਦੀ ਸੀ,
ਫੂਕ ਮਾਰਕੇ ਅੱਗ ਮਚਾ ਦਿੱਤੀ।

ਸੂਬਾ

ਹੋਕੇ ਸੂਬੇ ਨੇ ਲਾਲ ਅੰਗਿਆਰ ਵਾਂਗੂੰ,
ਮਨੀ ਸਿੰਘ ਨੂੰ ਇੰਜ ਪੁਕਾਰਿਆ ਏ।
ਘਰ ਮੁਗ਼ਲਾਂ ਦਾ ਏਹ ਸਲਾਮ ਦਾ ਥਾਂ,
ਏਥੇ ਫਤੇ ਨੂੰ ਕਿਉਂ ਉਚਾਰਿਆ ਏ।
ਤੈਨੂੰ ਆਪਣੀ ਜਾਨ ਦੀ ਲੋੜ ਨਹੀਂ ਸੀ,
ਸੁਤੇ ਕਾਲ ਨੂੰ ਕਿਉਂ ਵੰਗਾਰਿਆ ਏ।