ਪੰਨਾ:ਸ਼ਹੀਦੀ ਜੋਤਾਂ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਭਾਈ ਤਾਰਾ ਸਿੰਘ ਜੀ

ਦੁਵੱਯਾ ਛੰਦ

ਰਾਏ ਸਾਹਿਬ ‘ਨੁਸ਼ਹਿਰੇ’ ਵਿਚ, ਇਕ ਚੌਧਰੀ ਸੀ ਹੰਕਾਰੀ।
ਨਾਲ ਸਿੰਘਾਂ ਦੇ ਵੈਰ ਹਮੇਸ਼ਾਂ, ਰਖਦਾ ਸੀ ਉਹ ਭਾਰੀ।
ਪਿੰਡ ਏਹਦੇ ਵਿਚ ਸਿੰਘ ਦੋ ਰਹਿੰਦੇ, ਕਿਰਤੀ ਸਾਧ ਵਿਚਾਰੇ।
ਰੋਜ਼ ਉਹਨਾਂ ਨੂੰ ਘੂਰੇ ਤਾੜੇ, ਮੇਹਣੇ ਤਾਹਨੇ ਮਾਰੇ।
ਘੋੜੀਆਂ, ਡੰਗਰ, ਛਡ ਉਹਨਾਂ ਦੀ ਖੇਤੀ ਨਿਤ ਉਜਾੜੇ।
ਜੇ ਉਹ ਦੇਣ ਉਲਾਂਭਾ ਆ ਕੇ, ਕੁਤੇ ਵਾਂਗੂੰ ਪਾੜੇ।
ਚੌਧਰੀ ਤਾਈਂ ਆਖਣ ਲਗੇ, ਆ ਉਹ ਇਕ ਦਿਹਾੜੇ।
ਰਖ ਬੰਨ੍ਹ ਕੇ ਘੋੜੀਆਂ ਤਾਈਂ, ਇਹ ਕੰਮ ਬਹੁਤ ਨੇ ਮਾੜੇ।
ਕਿਹਾ ਚੌਧਰੀ ‘ਕੇਸ’ ਅਪਣੇ, ਮੈਨੂੰ ਦੇਹੋ ਕਟਵਾਕੇ।
ਬੰਨਾਂ ਉਹਨਾਂ ਨਾਲ ਘੋੜੀਆਂ, ਮੈਂ ਰੱਸੇ ਵਟਵਾ ਕੇ।
ਸਣ ਦੇ ਹੁੰਦੇ ਕੱਚੇ ਰੱਸੇ, ਘੋੜੀਆਂ ਝਟ ਤੁੜਾਵਨ।
ਵਾਲਾਂ ਦੇ ਜੇ ਰੱਸੇ ਵਟੀਏ, ਟੁਟਣ ਵਿਚ ਨਾ ਆਵਨ।
ਹੈਸਨ ਮਾੜੇ ਪਾਣੀ ਵਾਗੂੰ, ਪੀ ਗਏ ਬੋਲ ਵਿਚਾਰੇ।
‘ਭੂਸੇ ਗਾਂਮ’ ਜਾਂ ਸਿੰਘਾਂ ਤਾਈਂ, ਹਾਲ ਸੁਣਾਏ ਸਾਰੇ।
ਅਮਰ ਸਿੰਘ ਬਘੇਲ ਸਿੰਘ ਜੀ, ਯਾਰ ਇਹਨਾਂ ਦੇ ਦੋਵੇਂ।
ਰਾਤੋ ਰਾਤ ਘੋੜੀਆਂ ਕਢਕੇ, ਹੋ ਗਏ ਤਿਤਰ ਓਵੇਂ।
ਵਿਚ ਮਾਲਵੇ ‘ਡਲਵਾਂ’ ਅੰਦਰ, ਤਾਰਾ ਸਿੰਘ ਸੀ ਸੂਰਾ।