ਪੰਨਾ:ਸ਼ਹੀਦੀ ਜੋਤਾਂ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੯)

ਆਹ ਨੇ ਦੋਏ ਭਤੀਜੜੇ, ਆਹ ਨੇ ਦੋਵੇਂ ਵੀਰ।
ਡਲਵਾਂ ਵਾਲੇ ਡਾਕੂਆਂ[1], ਛਡੇ ਫੜ ਕੇ ਚੀਰ।
ਦਿਨ ਦੀਵੀਂ ਉਹ ਮਾਰਦੇ ਥਾਂ ਥਾਂ ਡਾਕੇ ਜਾ।
ਤਲਕਾ ਸਾਰਾ ਲੁਟ ਕੇ, ਲੀਤਾ ਉਹਨਾਂ ਖਾ।
ਘੋੜੀਆਂ ਨਿਕਲ ਨੁਸ਼ੈਰਿਓਂ,ਗਈਆਂ ਉਹਨਾਂ ਕੋਲ।
ਗਿਆ ਫੜਨ ਮੈਂ ਉਨ੍ਹਾਂ ਨੂੰ, ਦਿਤਾ ਹੱਲਾ ਬੋਲ।
ਘੋੜੀਆਂ ਵਾਲਾ ਚੌਧਰੀ, ਆਹ ਜੇ ਮੇਰੇ ਨਾਲ।
ਵੇਖੋ ਇਸਦਾ ਮਾਰ ਮਾਰ, ਕੀਤਾ ਨੇ ਕੀਹ ਹਾਲ।
ਤਾਂ ਮੈਂ ਕਰਨੀ ਨੌਕਰੀ, ਹਈ ਮੇਰੀ ਦਰਖਾਸ।
ਵੈਰੀ ਜੀਂਦੇ ਪਕੜ ਦੇ, ਚਕੀਂ ਖਾਵਾਂ ਮਾਸ।
ਜੇਕਰ ਮਦਦ ਤੁਸਾਂ ਨੇ, ਨਾਂ ਕਰਨੀ ਸਰਕਾਰ।
ਐਹ ਲੌ ਪੇਟੀ ਪਕੜ ਲੌ, ਆਹ ਪਈ ਜੇ ਤਲਵਾਰ।
ਖਾਨ ਬਹਾਦਰ ਆਖਦਾ, ਨਾ ਰੋ ਮੇਰੇ ਸ਼ੇਰ।
ਦੁਸ਼ਮਨ ਤੇਰੇ ਪਕੜਕੇ, ਰੋਟੀ ਖਾਣੀ ਫੇਰ।
ਫੌਜਾਂ ਸਭੇ ਸੱਦੀਆਂ, ਸੂਏ ਲਾ ਦਰਬਾਰ।
ਰਖੀ ਵਿਚ ਮੈਦਾਨ ਦੇ, ਨੰਗੀ ਕਢ ਕਟਾਰ।
ਉਠੇ ਕੋਈ ਸੂਰਮਾ, ਛਾਤੀ ਤੇ ਹਥ ਲਾ।
ਤਾਰਾ ਸਿੰਘ ਨੂੰ ਬੰਨਕੇ, ਹਾਜ਼ਰ ਕਰੇ ਲਿਆ।
ਹੋਈਆਂ ਅਖਾਂ ਨੀਵੀਆਂ, ਕੋਈ ਨਾ ਬੋਲੇ ਮੂਲ।
ਤਾਰਾ ਸਿੰਘ ਦਾ ਨਾਮ ਸੁਣ ਪਿਆ ਕਾਲਜੇ ਸੂਲ।


  1. ਉਸ ਵੇਲੇ ਮੁਗਲ ਆਮ ਤੌਰ ਤੇ ਸਭ ਸਿੰਘਾਂ ਨੂੰ ਡਾਕੂ ਤੇ ਕੁਤੇ ਕੈਂਹਦੇ ਸੀ।