ਪੰਨਾ:ਸ਼ਹੀਦੀ ਜੋਤਾਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੫੫)

ਮੁਰੀਦ ਖਾਂ ਏਲਚੀ ਦੀ ਮੌਤ

ਦੁਵੱਯਾ ਛੰਦ-

ਤਕੀ ਬੇਦ ਜਦੋਂ ਇੰਜ ਮੋਇਆ, ਢਾਹ ਜਹੀ ਵਜੀ ਸਾਰੇ।
ਚੜ ਮੁਰੀਦ ਖਾਂ ਹਾਥੀ ਉਤੇ, ਸਿੰਘ ਨੂੰ ਫੇਰ ਵੰਗਾਰੇ।
'ਠਹਿਰ ਓ ਸਿੰਘਾ' ਜਾਈਂ ਨਾ ਹੁਣ' ਲਾ ਕੇ ਫਟ ਕਰਾਰੇ।
ਇੰਜ ਕਹਿ ਰੋਹ ਅੰਦਰ ਫੜ ਨੇਜ਼ਾ, ਤਾਰਾ ਸਿੰਘ ਨੂੰ ਮਾਰੇ।
ਦੂਜੇ ਬੰਨਿਓਂ ਭੀਮ ਸਿੰਘ ਨੇ, ਨੇਜ਼ਾ ਜਿਹਾ ਉਠਾਇਆ।
ਹਾਥੀਵਾਨ ਨੂੰ ਤਾਰੇ ਵਾਂਗੂੰ, ਥਲੇ ਟੁੰਭ ਲਿਆਇਆ।
ਕੰਨੋਂ ਫੜ ਕੇ ਹਾਥੀ ਤਾਈਂ, ਸਟ ਲਿਆ ਫਿਰ ਥਲੇ।
ਕਟ ਦਿਤਾ ਸਿਰ ਮਾਰ ਦੁਧਾਰਾ, ਰੋੜ ਲਹੂਆਂ ਦੇ ਚਲੇ।
ਕੜਕ ਪਿਆ ਲਖਮੀਰ ਸਿੰਘ ਫਿਰ ਧੂਹ ਚੰਡੀ ਅਣਖੀਲੀ।
ਸਿਰ ਏਲਚੀ ਦਾ ਇਉਂ ਲਾਹਿਆ, ਚਲਿਓਂ ਜਿਵੇਂ ਪਤੀਲੀ।
ਜਦੋਂ ਮੁਰੀਦਾ ਟੋਟੇ ਹੋਕੇ, ਡਿਗਾ ਧਰਤੀ ਉਤੇ।
ਢਾਂਹੀ ਮਾਰ ਮੁਗਲ ਸਭ ਆਂਹਦੇ, ਅਜ ਨਸੀਬੇ ਸੁਤੇ।
ਚੜ੍ਹ ਮੋਮਮ ਖਾਂ ਹਾਥੀ ਉਤੇ, ਆਪ ਅਗੇਰੇ ਆਇਆ।
ਲਾ ਲਾ ਨਾਹਰੇ ਸਾਰੇ ਦਲ ਤੋਂ, ਹੱਲਾ ਫਿਰ ਕਰਵਾਇਆ।
ਜ਼ਿੰਦਗੀ ਵਾਲੇ ਅਜ ਗਾਜ਼ੀਓ, ਦੇਵੋ ਤੋੜ ਯਰਾਨੇ।
ਹਾਰ ਗਏ ਜੇ ਚੌਂਹ ਸਿੰਘਾਂ ਤੋਂ, ਲਾਹਨਤ ਵਿਚ ਜ਼ਮਾਨੇ।