ਪੰਨਾ:ਸ਼ਹੀਦੀ ਜੋਤਾਂ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੬)

ਸੂਬੇ ਨੇ ਗੁਸੇ ਨਾਲ ਖੋਪਰੀ ਲਾਹੁਣ ਦਾ
ਹੁਕਮ ਦੇਣਾ

ਸੂਬਾ ਆਖਦਾ ਹੋਈ ਏ ਹੱਦ ਯਾਰੋ,
ਮੋਇਆ ਹੈ ਨਾਂ ਹਠ ਤੋਂ ਹਾਰਦਾ ਏ।
ਹਥ ਪੈਰ ਟੁਟੇ ਉਡ ਮਾਸ ਗਿਆ,
ਸਾਨੂੰ ਅਜੇ ਵੀ ਜੁਤੀਆਂ ਮਾਰਦਾ ਏ।
ਖਬਰੇ ਜਾਨ ਏਹਦੀ ਕਿਥੇ ਅੜੀ ਹੋਈ ਏ,
ਜਾਪੇ ਇੰਜ ਜਿਉਂ ਸਤਾ ਉਚਾਰਦਾ ਏ।
ਹੋਇਆ ਜਿਸਮ ਬੇਕਾਰ ਪਰ ਸਿਰ ਬਾਕੀ,
ਤਾਹੀਉਂ ਸਿਖੀ ਹੀ ਸਿਖੀ ਪੁਕਾਰਦਾ ਏ।
ਸਦ ਮੋਚੀ ਨੂੰ ਆਖਦਾ ਨਾਲ ਰੰਬੀਆਂ,
ਏਹਦੀ ਖੋਪਰੀ ਸਿਰੋਂ ਉਡਾ ਦੇਵੋ।
ਸਾਡੀ ਈਨ ਵਿਚ ਨਹੀਂ 'ਅਨੰਦ' ਆਇਆ,
ਏਹਦਾ ਰੇੜਕਾ ਹੁਣੇ ਮੁਕਾ ਦੇਵੋ।

ਦੋਹਰਾ-


ਮੋਚੀ ਲੈਕੇ ਰੰਬੀਆਂ, ਹੋਏ ਦੁਵਾਲੇ ਆਨ।
ਅਧਮੋਏ ਨੂੰ ਪਾਪੀਆਂ, ਫੇਰ ਢਾਹ ਲਿਆ ਆਨ।
ਮਾਰ ਮਾਰਕੇ ਰੰਬੀਆਂ, ਖੋਪਰ ਦੇਣ ਉਤਾਰ।
'ਸੰਤ-ਸਿਪਾਹੀ' ਬੁਤ ਵਾਂਗ, ਬੈਠਾ ਸੀ ਲਿਵ ਧਾਰ।