ਪੰਨਾ:ਸ਼ਹੀਦੀ ਜੋਤਾਂ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੮)

ਕਸਮ ਨਬੀ ਦੀ ਸਿੰਘ ਨੂੰ, ਕਦੇ ਨਾ ਛੇੜਾਂ ਮੂਲ।
ਸਿੰਘਾਂ ਆਖਿਆ, ਸਿੰਘ ਜੀ, ਉਸਦੀ ਏਹੀ ਦੁਵਾ।
ਜੁਤੀ ਤਾਰੂ ਸਿੰਘ ਦੀ, ਸਿਰ ਵਿਚ ਮਾਰੋ ਚਾ।
ਜਿਉਂ ਜਿਉਂ ਮਾਰੋ ਜੁਤੀਆਂ, ਤਿਉਂ ਤਉਂ ਕਰੇ ਪਸ਼ਾਬ।
ਤਾਰੂ ਸਿੰਘ ਜੀਂਦਾ ਅਜੇ; ਲੈ ਰਿਹਾ ਕੁਲ ਹਸਾਬ।
ਉਹ 'ਸਪਾਹੀ ਸੰਤ' ਸੀ, ਪਰ ਉਪਕਾਰੀ ਬੀਰ।
ਮਾਰ ਜ਼ਾਲਮਾਂ ਜ਼ੁਲਮ ਦੀ, ਕੀਤੀ ਠੀਕ ਅਖੀਰ।
ਇਉਂ ਸਿੰਘਾਂ ਤੋਂ ਹੁਕਮ ਲ, ਜੋ ਦਿਤਾ ਮਹਾਰਾਜ।
ਵਾਪਸ ਆਏ ਸਿੰਘ ਜੀ, ਲਗਾ ਹੋਣ ਇਲਾਜ।

ਜ਼ਾਲਮ ਸੂਬੇ ਦਾ ਅੰਤ


ਜਦੋਂ ਸੁਬੇਗ ਸਿੰਘ ਨੇ ਸਾਰੀ, ਵਿਥਿਆ ਆਖ ਸੁਣਾਈ।
ਜਤੀ ਤਾਰੂ ਸਿੰਘ ਦੀ, ਉਸੇ ਵੇਲੇ ਗਈ ਮੰਗਵਾਈ।
ਬੰਦਾ ਮਰਦਾ ਕੀਹ ਨਹੀਂ ਕਰਦਾ, ਆਖਣ ਕੁਲ ਸਿਆਣੇ।
ਗਰਜ਼ ਦੀ ਖਾਤਰ ਬਾਪ ਗਧੇ ਨੂੰ, ਕਹਿੰਦੇ ਰਾਜੇ ਰਾਣੇ।
ਆਵੇ ਬੌਲ ਦੁਸ਼ਟ ਦੇ ਤਾਈਂ, ਜਿਉਂ ਜਿਉਂ ਜੁਤੀਆਂ ਮਾਰਨ।
ਕੱਟੇ ਵਾਂਗ ਅੜਿੰਗੇ ਪਾਪੀ, ਜਦ ਛਿਤਰ ਖਲ੍ਹਾਰਨ।
ਜਿਤਨੇ ਦਬ ਕੇ ਛਿੱਤਰ ਵੱਜਣ, ਦੰਮ ਸੁਖਾਲਾ ਚਲੇ।
ਕਰ ਗਿਆ ਕੂਚ ਜਹਾਨੋਂ ਆਖਿਰ, ਖਾ ਖਾ ਸਿੰਘ ਦੇ ਖਲੇ।
ਲਾ ਅਗੇ ਸੂਬੇ ਨੂੰ ਕੀਤੀ, ਕਹਿੰਦੇ ਸਿੰਘ ਝੜਾਈ।
'ਪਵਨ ਗੁਰੂ ਪਾਣੀ ਪਿਤਾ' ਕਹਿਕੇ ਗੱਜਕੇ ਫਤਹਿ ਬੁਲਾਈ।
ਲੋਬ ਸਿੰਘ ਦੀ ਸ਼ਹਿਰੀ ਹਿੰਦੁਆਂ, ਲੈ ਪਿਛੋਂ ਸਸਕਾਰੀ।
ਇਸ ਤਰਾਂ 'ਲਵ ਪੁਰ' ਵਿੱਚ ਹੋਏ ਜ਼ੁਲਮ ਸਿੰਘਾਂ ਤੇ ਭਾਰੀ।