ਪੰਨਾ:ਸ਼ਹੀਦੀ ਜੋਤਾਂ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੧)

ਘਰ ਬੈਠਿਆਂ ਦੁਹਾਂ ਨੂੰ ਕੜੀਆਂ ਲਈਆਂ ਲਾ।
ਅਖਾਂ ਉਤੇ ਜਿਨ੍ਹਾਂ ਨੂੰ, ਚੁਕਣ ਮੁਸਲਮਾਨ।
ਅਜ ਕੜੀਆਂ ਲਗੀਆਂ ਵੇਖਕੇ, ਹੋਏ ਕੁਝ ਹੈਰਾਨ।
ਬੱਚਾ ਤੂੰ ਜੋ ਝਗੜਿਉਂ, ਕਲ ਕਾਜ਼ੀ ਦੇ ਨਾਲ।
ਸਾਡੇ ਉਤੇ ਸੁਟਿਆ, ਉਸਨੇ ਇੰਜ ਉਬਾਲ।
ਹਛਾ, ਜੋ ਹੈ ਪੰਥ ਤੇ, ਸੁਟੀ ਰਬ ਬਲਾ।
ਸਾਨੂੰ ਵੀ ਤਾਂ ਲਗਣੀ, ਇਕ ਦਿਨ ਸੀ ਉਹ ਵਾ।
ਕੈਦੀ ਨਾਲ ਜਾਂ ਅਹਿਦੀਆਂ, ਨਿਕਲੇ ਵਿਚ ਬਜ਼ਾਰ।
ਪਾਂਦੇ ਹਿੰਦੂ ਮੁਸਲਮਾਨ, ਸੂਬੇ ਨੂੰ ਫਿਟਕਾਰ।
ਜ਼ਾਲਮ ਨੇ ਫੜ ਇਹਨਾਂ ਨੂੰ, ਕੀਤਾ ਬੜਾ ਹਨੇਰ।
ਮੂੰਹ ਤੇਗ਼ ਦੇ ਸ਼ਹਿਰ ਨੂੰ, ਪਾਣਾ ਸਿੰਘਾ ਫੇਰ।
ਸੂਬੇ ਕੀਤਾ ਭਲਾ ਸੀ, ਇਸ ਨੂੰ ਯਾਰ ਬਣਾ।
ਅਗ ਵਿਚੋਂ ਲਾਹੌਰ ਨੂੰ, ਰਖਿਆ ਸਦਾ ਬਚਾ।
ਪਿਉ ਦੇ ਪਿਛੋਂ ਉਠਿਆ, ਐਸਾ ਪੁਤ ਸ਼ੈਤਾਨ।
ਮਿਤਰ ਆਪਣੇ ਬਾਪ ਦੇ, ਲਗਾ ਚਰਖ ਚੜਾਨ।
ਬਝੇ ਏਦਾਂ ਪਿਤਾ ਪੁਤ, ਪੁਜੇ ਵਿਚ ਦਰਬਾਰ।
ਅਗੇ ਵਾਂਗੂੰ ਕਿਸੇ ਨਾ, ਤਾ ਉਠ ਸਤਕਾਰ।
ਕੀਤੀ ਕਿਸੇ ਸਲਾਮ ਨਾ, ਨਾ ਕਿਸੇ ਦਿਤਾ ਮਾਣ।
ਨਾਂ ਕਿਸੇ ਕਿਹਾ ਬੈਠੀਏ, ਆਈਏ ਅਹਿਲ ਦੀਵਾਨ।
ਤਾੜ ਗਏ ਸਭ ਪਲਾਂ ਵਿਚ, ਤਕ ਏਦਾਂ ਦਾ ਸੀਨ।
ਮੌਤ ਵਜਾਕੇ ਆ ਗਈ, ਹੈ ਅਜ ਮਾਰੂ ਬੀਨ।
ਨਾ ਉਹ ਲਾਲੀ ਖ਼ਾਨ ਦੀ, ਨਾ ਉਹ ਮਧੁਰ ਜ਼ਬਾਨ।
ਰਹੇ ਖਲੋਤੇ ਚਿਰਾਂ ਤਕ, ਪਿਉ ਪੁਤ ਏਦਾਂ ਆਨ।