ਪੰਨਾ:ਸ਼ਹੀਦੀ ਜੋਤਾਂ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੨)

ਕਹਿਣਾ ਸੂਬੇ ਦਾ

ਬੈਂਤ-

ਸੂਬਾ ਆਖਦਾ ਸੁਣੀ ਸੁਬੇਗ ਸਿੰਘਾ,
ਮੇਰੀ ਗਲ ਨੂੰ ਕੰਨ ਲਗਾਇਕੇ ਤੂੰ।
ਚਿਰਾਂ ਉਤੋਂ ਸਰਦਾਰੀਆਂ ਮਾਣ ਰਿਹਾ,
ਸਾਡੇ ਰਾਜ ਦਰਬਾਰ ਵਿਚ ਆਇਕੇ ਤੂੰ।
ਇਲਮ, ਹੁਨਰ, ਲਿਆਕਤਾਂ ਸਿਖੀਆਂ ਨੇ,
ਮੁਗ਼ਲ ਪਾਤਸ਼ਾਹ ਦਾ ਨਮਕ ਖਾਇਕੇ ਤੂੰ।
ਸਾਡੇ ਬਾਪ ਦੀ ਅਖ ਵਿਚ ਰੜਕਿਆ ਨਾ,
ਰਿਹਾ ਫੁਲਾਂ ਦੀ ਸ਼ਾਨ ਬਣਾਇਕੇ ਤੂੰ।
ਸਪਾਂ ਤਾਈਂ ਸਪਾਧੇ ਜਿਉਂ ਪਾਲਦੇ ਨੇ,
ਰਖਿਆ ਤੁਸਾਂ ਨੂੰ ਇਸ ਤਰ੍ਹਾਂ ਪਾਲ ਬੇਲੀ।
ਕਲਮਾਂ ਨਬੀ ਦਾ ਪੜ੍ਹ ਸੁਬੇਗ ਸਿੰਘਾ,
ਹੁਣ ਨਹੀਂ ਚਲਣੀ ਏਥੇ ਉਹ ਚਾਲ ਬੇਲੀ।

ਜਵਾਬ ਭਾਈ ਸੁਬੇਗ ਸਿੰਘ ਜੀ


ਨੀਤੀ ਹੋਰ ਏ ਤੇ ਮਜ਼ਹਬ ਕੁਝ ਹੋਰ ਗਲ ਏ,
ਧਰਮ ਖੋਹਨਾਂ ਏਂ ਪਿਤਾ ਦੇ ਪਿਆਰ ਬਦਲੇ।
ਬੈਠੋਂ ਤਖਤ ਕਿ ਤਖਤੇ ਤੇ ਪੈਣ ਲਗੋਂ,
ਕੁਲ ਦਰਬਾਰ ਦੇ ਕਾਰੋ ਵਿਹਾਰ ਬਦਲੇ।