ਪੰਨਾ:ਸ਼ਹੀਦੀ ਜੋਤਾਂ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੩)

ਮੈਂ ਨਹੀਂ ਕਤਲ ਇਖਲਾਕ ਦਾ ਕਰਸਕਦਾ,
ਚੌਂਹ ਦਿਨਾਂ ਦੇ ਝੂਠੇ ਸੰਸਾਰ ਬਦਲੇ।
ਸੂਰਜ ਲਹਿੰਦਿਓਂ ਪਰਤਕੇ ਚੜ੍ਹੇ ਜੇਕਰ,
ਰਾਵੀ ਪਰਬਤ ਨੂੰ ਭਾਵੇਂ ਮੁਹਾਰ ਬਦਲੇ।
ਬਦਲ ਜਾਣ ਜ਼ਮਾਨੇ ਦੇ ਤੌਰ ਸਾਰੇ,
ਭਾਵੇਂ ਰਬ ਵੀ ਆਪਣੀ ਕਾਰ ਬਦਲੇ।
ਪਰ 'ਅਨੰਦ' ਏਹ ਕਦੇ ਨਹੀਂ ਹੋ ਸਕਦਾ,
ਸਿੰਘ ਗੁਰੂ ਦਾ ਆਪਣਾ ਆਚਾਰ ਬਦਲੇ।

ਸੂਬਾ


ਮੈਨੂੰ ਮਾਣ ਸੀ ਬੜਾ ਸੁਬੇਗ ਸਿੰਘਾ,
ਤੁਸੀਂ ਹਠ ਏਨਾ ਵਡਾ ਕਰੋਗੇ ਨਹੀਂ।
ਸੋਹਲ 'ਫੁਲ' ਹੋ ਤੁਸੀਂ ਗੁਲਾਬ ਵਰਗੇ,
ਕਦੇ ਮਾਰ ਡਾਂਗਾਂ ਵਾਲੀ ਜਰੋਗੇ ਨਹੀਂ।
ਹੈਸੀ ਮਾਣ ਕਿ ਕੀਮਤੀ ਮੋਤੀਆਂ ਨੂੰ,
ਕਦੇ ਪਥਰਾਂ ਦੇ ਰਹਿਮ ਤੇ ਧਰੋਗੇ ਨਹੀਂ।
ਸਮਝਦਾਰ ਹੋ ਜਾਨ ਬਚਾ ਲਉਗੇ,
ਮੌਤ ਕੁਤਿਆ' ਦੀ ਕਦੇ ਮਰੋਗੇ ਨਹੀਂ।
ਕਲਮਾਂ ਪੜ੍ਹੋ ਔਹੁਦੇ ਜੇਹੜੇ ਕਹੋ ਦੇਵਾਂ,
ਡੋਲੇ ਲਵੋ ਨਾਲੇ ਬੇਗ਼ਮ ਜ਼ਾਦੀਆਂ ਦੇ।
'ਭਠ ਪਵੇ ਸੋਨਾ ਜੇਹੜਾ ਕੰਨ ਤੋੜੇ',
ਸਿਖੀ ਸੁਖ ਨਹੀਂ ਪਰਬਤ ਬਰਬਾਦੀਆਂ ਦੇ।