ਪੰਨਾ:ਸ਼ਹੀਦੀ ਜੋਤਾਂ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੫)

ਪਿੰਜ ਪਿੰਜ ਕੇ ਕਰ ਦਿਓ ਧੜ ਦੋਵੇਂ।
ਆਉਣਾ ਲੈ 'ਅਨੰਦ' ਦਰਬਾਰ ਅੰਦਰ,
ਕਲਮਾਂ ਨਬੀ ਦਾ ਲੈਣ ਜੋ ਪੜ੍ਹ ਦੋਵੇਂ।
ਅਰਸ਼ ਫਰਸ਼ ਦੇ ਪੜੰਗਨੇ ਪਾੜਦੇ ਨੇ,
ਮਾਰਨ ਵਡਿਆਂ ਤੋਂ ਵਡੀ ਤੜ ਦੋਵੇਂ।
ਮੈਂ ਹਾਂ ਸਿਰ ਦੀਆਂ ਬਬਰੀਆਂ ਭੰਨ ਥਕਾ,
ਪੜ੍ਹੇ ਲਿਖੇ ਨੇ ਨਹੀਂ ਕੋਈ ਅਨਪੜ੍ਹ ਦੋਵੇਂ।

ਸ਼ਹਿਰ ਦੇ ਲੋਕਾਂ ਦੀ ਦੁਹਾਈ


ਕਈ ਹਜ਼ਾਰਾਂ ਸ਼ਹਿਰ ਦੇ, ਹਿੰਦੂ ਮੁਸਲਿਮ ਆਨ।
ਬਿਜੈ ਖਾਨ ਚੰਡਾਲ ਨੂੰ, ਰੋ ਲਗੇ ਸਮਝਾਨ।
ਤੈਨੂੰ ਦੇਵੇ ਨੇਕੀਆਂ, ਅਲਾ ਪਾਕ ਰਸੂਲ।
ਐਸੇ ਚੰਗੇ ਸੁਲਾਹ ਕੁਲ, ਪੁਰਸ਼ ਨਾ ਮਾਰੀਂ ਮੂਲ।
ਜੇ ਇਹਨਾਂ ਨੂੰ ਸੂਬਿਆ, ਅਜ ਤੂੰ ਦਿਤਾ ਮਾਰ।
ਸਿੰਘਾਂ ਬੰਦ ਲਾਹੌਰ ਦਾ, ਦੰਮ ਕਰਨਾ ਇਕ ਵਾਰ।
ਏਹ ਨੇ ਸਾਂਝੇ ਆਦਮੀ, ਦੁਹਾਂ ਧਿਰਾਂ ਵਿਚਕਾਰ।
ਏਹਨਾਂ ਮਸਲੇ ਰਾਜਸੀ, ਹਲ ਕੀਤੇ ਕਈ ਵਾਰ।
ਏਹਨਾਂ ਪਿਛੇ ਵਸਦਾ, ਸੁਖਾਂ ਨਾਲ ਲਾਹੌਰ।
ਜਿਸ ਕੰਮ ਨੂੰ ਫੜ ਲੈਣ ਏਹ, ਜਾਂਦਾ ਈ ਉਹ ਸੌਰ।
ਮਰਜ਼ੀ ਤੇਰੀ ਆਪਣੀ, ਰਖ ਜਾਂ ਨਾ ਰਖ ਪਾਸ।
ਜਾਨੋਂ ਛਡਦੇ ਇਹਨਾਂ ਨੂੰ, ਏਹ ਸਾਡੀ ਦਰਖਾਸ।