ਪੰਨਾ:ਸ਼ਹੀਦੀ ਜੋਤਾਂ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੬)

ਵਡਾ ਵੈਰੀ ਇਸਲਾਮ ਦਾ ਹਥ ਆਇਆ;
ਖੁਸ਼ੀ ਵਿਚ ਫੁਲੇ ਨਾਂ ਸਮਾਂਵਦੇ ਨੇ।
ਚਾਉ ਚਾਈ ਕੁਰਬਾਨੀਆਂ ਦੇਣ ਲਗੇ,
ਗਾਨੇ ਬੰਨ੍ਹ ਮਹਿੰਦੀ ਹਥੀਂ ਲਾਂਵਦੇ ਨੇ।
'ਫਰਖ਼ਸੀਅਰ' ਦੇ ਤਾਈ 'ਅਨੰਦ' ਸਾਰੇ,
ਆਣ ਆਣ ਵਧਾਈਆਂ ਸੁਨਾਂਵਦੇ ਨੇ।

ਕਤਲ ਕਰਨਾ


ਬੰਦੇ ਬੀਰ ਦੇ ਸਾਹਮਣੇ ਦਿਨ ਦੂਜੇ,
ਕਢ ਸਿੰਘਾਂ ਤਾਈਂ ਫਟਕਾਣ ਲਗੇ।
ਚੀਰ ਚੀਰ ਚੜ੍ਹਦੇ ਵਾਂਗ ਲੇਲਿਆਂ ਦੇ,
ਕਾਵਾਂ ਕੁਤਿਆਂ ਤਾਈਂ ਖੁਵਾਨ ਲਗੇ।
ਡਰ ਮੌਤ ਕੋਲੋਂ ਕਲਮਾਂ ਪੜ੍ਹੇ ਕੋਈ,
ਭਾਂਤ ਭਾਂਤ ਦੇ ਦੁਖ ਪੁਚਾਣ ਲਗੇ।
ਆਫ਼ਰੀਨ ਪਰ ਗੁਰੂ ਦੇ ਖਾਲਸੇ ਦੇ,
ਸਾਰੇ ਹਸਦੇ ਹਸਦੇ ਵਾਨ ਲਗੇ।
ਕੋਈ ਡੋਲਿਆ ਨਾ, ਹਾਏ ਬੋਲਿਆ ਨਾ,
ਹੀਰਾ ਧਰਮ ਮਿਟੀ ਵਿਚ ਰੋਲਿਆ ਨਾ।
ਸਾਹਿਬ ਦੇਵਾਂ ਦੇ ਦੁਧ ਵਿਚ ਬਰਕਤ ਸਿੰਘਾ,
ਕਿਸੇ ਇਕ ਨੇ ਵੀ ਜ਼ਹਿਰ ਘੋਲਿਆ ਨਾ।

ਤਥਾ-


ਏਹ ਕੌਮ ਸਿਰਲੱਥ ਪਰਵਾਨਿਆਂ ਦੀ,