ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਾਹਕ ਸਾਡੇ ਨਾਲ ਆਮ ਕਰਕੇ ਅਜਿਹੇ ਹੀ ਹੁੰਦੇ ਹਨ ਜੋ ਅਕਸਰ ਪਹਿਲੀ ਦੂਜੀ ਵਾਰ ਹੀ ਚੰਡੀਗੜ੍ਹ ਆਏ ਹੁੰਦੇ ਹਨ। ਇਸ ਲਈ ਚੰਡੀਗੜ੍ਹ ਸ਼ਹਿਰ ਬਾਰੇ ਉਸਨੂੰ ਨਾਲ ਦੀ ਨਾਲ ਜਾਣਕਾਰੀ ਦੇਣ ਲਈ ਅਤੇ ਆਪਣੀ ਜਾਣਕਾਰੀ ਦੀ ਧਾਕ ਜਮਾਉਣ ਲਈ ਅਸੀਂ ਨਾਲ ਦੀ ਨਾਲ ਹੀ ਆਪਣੀ ਲਾਈਵ ਕੁਮੈਂਟਰੀ ਸ਼ੁਰੂ ਕਰ ਦਿੰਦੇ ਹਾਂ ਆਹ ਜਾਕਿਰ ਹੁਸੈਨ ਰੋਜ਼ ਗਾਰਡਨ ਆ ਗਿਆ ਜੀ। ਏਥੇ ਗੁਲਾਬ ਦੇ ਫੁੱਲ ਵੇਖਣ ਵਾਲੇ ਹੁੰਦੇ ਹਨ। ਆਉਂਦੇ ਹੋਏ ਦੇਖਾਂਗੇ ਜੇ ਟੈਮ ਲੱਗਾ ਤਾਂ। ਹੁਣ ਜੀ ਅਸੀਂ ਮੱਧਿਆ ਮਾਰਗ ਤੇ ਜਾ ਰਹੇ ਹਾਂ। ਆਹ ਆ ਗਿਆ ਜੀ ਮਟਕਾ ਚੌਕ ਮਟਕਾ ਚੌਕ 'ਤੇ ਧਰਨੇ ਆਮ ਲੱਗੇ ਰਹਿੰਦੇ ਹਨ। ਲਾਠੀਚਾਰਜ ਵੀ ਏਥੇ ਬਹੁਤ ਹੁੰਦੈ। ਪਿਛਲੀ ਸਰਕਾਰ ਵੇਲੇ ਤਾਂ ਇਸਨੂੰ ਝਟਕਾ ਚੌਕ ਵੀ ਕਹਿਣ ਲੱਗ ਪਏ ਸਨ। ਹੁਣ ਚੌਦਾ ਤੇ ਸੋਲਾਂ ਸੈਕਟਰ ਇੱਕ ਦੂਜੇ ਦੇ ਸਾਹਮਣੇ ਪੰਜਾਬ ਯੂਨੀਵਰਸਿਟੀ ਅਤੇ ਪੀ.ਜੀ.ਆਈ ਇਨ੍ਹਾਂ ਸੈਕਟਰਾਂ ਵਿੱਚ ਹੀ ਹਨ। ਬੱਸ ਅੱਗੇ ਆ ਗਿਆ ਦੋ ਸੈਕਟਰ। ਇਹਦੇ ਵਿੱਚ ਹੀ ਹਨ ਵੱਡੇ ਵੱਡੇ ਅਫਸਰਾਂ ਦੀਆਂ ਕੋਠੀਆਂ। ਔਹ ਉਚੀ ਬਿਲਡਿੰਗ ਦਿਸਦੀ ਹੈ ਨਾ ਉਹ ਹੀ ਹੈ ਸੈਕਰੀਏਟ, ਬੱਸ ਉਥੇ ਹੀ ਜਾਣੈ ਆਪਾਂ। ਆਹ ਆ ਗੀ ਜੀ ਝੀਲ, ਇਸ ਨੂੰ ਸੁਖਨਾ ਲੇਕ ਕਹਿੰਦੇ ਆ। ਆਹ ਲੰਮੀ ਸਾਰੀ ਲੁੱਕ ਦੇ ਡਰੰਮਾਂ ਦੀ ਕੰਧ ਵੀ ਦਿਸਦੀ। ਇਹ ਹੈ ਜੀ ਰੌਕ ਗਾਰਡਨ। ਇਹਦੇ ਵਿੱਚ, ਬੇਕਾਰ ਅਤੇ ਸਿੱਟ ਪਸਿਟ ਚੀਜਾਂ ਦੁਆਰਾ ਬੜੀਆਂ ਵਧੀਆਂ ਵਧੀਆਂ ਕਲਾ ਕ੍ਰਿਤਾਂ ਬਣਾਈਆਂ ਹਨ ਨੇਕ ਚੰਦ ਨੇ। ਔਹ ਸੈਕਟਰੀਏਟ ਦੇ ਨਾਲ ਦੀ ਉੱਚੀ ਬਿਲਡਿੰਗ ਉਹ ਹੈ ਜੀ ਹਾਈ ਕੋਰਟ ਨਾਲ ਹੀ ਐਮ.ਐਲ.ਏ. ਹੋਸਟਲ ਹੈ।ਏਥੇ ਜੀ ਸਭ ਚੀਜ਼ਾਂ ਵੇਖਣ ਵਾਲੀਆਂ ਹਨ। ਇੱਕ ਤੋਂ ਇੱਕ ਚੜਦੀ। ਹੋ ਸਕਿਆ ਤਾਂ ਆਉਂਦੇ ਹੋਏ ਲੇਕ ਦਾ ਨਜ਼ਾਰਾ ਦੇਖਾਂਗੇ। ਲੋ ਜੀ ਆ ਗਿਆ ਸੈਕਟਰੀਏਟ। ਏਹਦੀਆਂ ਪੌੜੀਆਂ ਬੜੇ ਗੇੜੇ ਖੁਆਉਂਦੀਆਂ ਹਨ। ਉਂ ਤਾਂ ਲਿਫਟ ਵੀ ਜਾਂਦੀ ਪਰ ਆਪਾਂ ਪੌੜੀਆਂ ਰਾਹੀਂ ਹੀ ਚੱਲਾਂਗੇ। ਆਉਂਦੇ ਹੋਏ ਲਿਫਟ 'ਤੇ ਦੇਖੀ ਜਾਉ। ਥੋੜਾ ਸਾਹ ਲੈ ਲਈਏ। ਕੋਈ ਮਿਲਕ ਸ਼ੇਕ ਜਾਂ ਮੈਂਗੋ ਸ਼ੈਕ ਹੋ ਜੇ ਫੇਰ ਹੀ ਲਾਵਾਂਗੇ ਸੈਕਟਰੀਏ ਦੀਆਂ ਪੌੜੀਆਂ ਨਾਲ ਮੱਥਾ। ਪਹਿਲਾਂ ਪੇਟ ਪੁਜਾ ਫੇਰ ਕੰਮ ਦੂਜਾ।

ਸੋ ਪੇਟ ਪੂਜਾ ਕੀਤੀ ਤੇ ਚੱਲ ਪਏ ਆਪਣੇ ਅਸਲੀ ਕੰਮ ਲਈ। ਕੰਮ ਸਾਡੇ ਹਿਸਾਬ ਨਾਲ ਮਾਮੂਲੀ ਹੀ ਸੀ ਅਤੇ ਹੋ ਜਾਣ ਵਾਲਾ ਸੀ। ਪ੍ਰੰਤੁ ਅਣਜਾਣ ਬੰਦੇ ਦੇ ਵੱਸ ਦਾ ਰੋਗ ਨਹੀਂ ਸੀ। ਆਖਰ ਅਸੀਂ ਵੀ ਆਪਣੀ ਜਾਣਕਾਰੀ ਦੇ ਸਿਰ 'ਤੇ ਹੀ ਮੌਜ ਮੇਲਾ ਕਰਨਾ ਹੁੰਦੈ। ਕੰਮ ਭਾਵੇਂ ਜਲਦੀ ਹੋ ਜਾਣ ਵਾਲਾ ਸੀ ਪ੍ਰੰਤੂ ਸ਼ਾਮ ਤਾਂ ਆਖਿਰ ਕਰਨੀ ਹੀ ਹੁੰਦੀ ਹੈ ਕੰਮ ਨੀਤੀ ਹੀ ਕੁਝ ਇਸ ਤਰਾਂ ਦੀ ਬਣਾਈ ਜਾਂਦੀ ਹੈ ਕਿ ਉਧਰੋਂ ਦਫ਼ਤਰ ਬੰਦ ਹੋਣ ਦਾ ਸਮਾਂ ਹੋਵੇ ਅਤੇ ਉਧਰੋਂ ਕੰਮ ਵਾਲਾ ਕਾਗਜ਼ ਹੱਥ ਵਿੱਚ ਆਵੇ।ਕਿਉਂਕਿ ਕੰਮ ਤਾਂ ਆਖਿਰ ਪੈਸੇ ਨਾਲ ਹੋਣਾ ਹੁੰਦੈ, ਤੇ ਪੈਸਾ ਮਾਲਕ ਦਾ, ਸਾਡੀ ਤਾਂ ਸਿਰਫ ਲੋਕ ਸੇਵਾ ਹੀ

ਸੁੱਧ ਵੈਸ਼ਨੂੰ ਢਾਬਾ/19