ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਨੇ ਹੋਏ ਹਿਸਾਬ ਮਾਸਟਰ ਐ।" ਦੁਜੇ ਸਟਾਫ ਨੇ ਵੀ ਗੱਲਾਂ ਬਾਤਾਂ ਵਿਅੰਗ ਮਾਰਨਾ, "ਕਿਵੇਂ ਆ ਗਿੱਲਾ, ਖਿੱਚੋਂ ਆਉਣੈ ਕੰਮ ਨੂੰ ਫਿਰ ਅੱਜਕੱਲ੍ਹ ਤਾਂ ਚੜਾਈ ਐ ਬਈ ਗਿੱਲ ਦੀ। ਅੱਜਕੱਲ੍ਹ ਤਾਂ ਸਾਬ ਵੀ ਗਿੱਲ ਤੋਂ ਪੁੱਛੇ ਬਿਨਾਂ ਗੱਲ ਨਹੀਂ ਕਰਦਾ।" ਬੱਚੇ ਵੀ ਇੱਕ ਦੂਜੇ ਨੂੰ ਕਰਦੇ ਸੁਣੇ ਜਾਂਦੇ ‘ਆਹ ਨਵਾਂ ਮਾਸਟਰ ਕਿਤੇ ਆਇਆ ਈ ਨਹੀਂ ਜਮਾਤ ਵਿੱਚ। ਐਂਵੇਂ ਫਾਈਲ ਜੀ ਕੱਛ 'ਚ ਅੜਾ ਕੇ ਤੁਰਿਆ ਫਿਰੂ। ਹਿਸਾਬ ਇਹ ਕਾਹਦਾ ਪੜ੍ਹਾਦੂ।’ ਅਜਿਹੀਆਂ ਕਈ ਕਿਸਮ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਪ੍ਰੰਤੂ ਦੱਬ ਘੁਟ ਕੇ ਦਰ ਗੁਜਰ ਕਰਨਾ ਪਿਆ। ਅਖੀਰ ਅਧਿਆਪਕ ਵਾਰ ਟਾਈਮ ਟੇਬਲ ਵੀ ਬਣਾ ਕੇ ਸਾਹਬ ਨੂੰ ਪੇਸ਼ ਕਰ ਦਿੱਤਾ। ਮਿਹਨਤ ਦਾ ਫਲ ਤਾਂ ਆਖਰ ਨੂੰ ਮਿਲਣਾ ਹੀ ਹੋਇਆ ਸੋ ਸਾਡੇ ਬਣਾਏ ਟਾਈਮ ਟੇਬਲ ਅਤੇ ਅਡਜਸਟਮੈਂਟ ਰਜਿਸਟਰ ਵਿੱਚ ਕੀਤੀਆਂ ਅਡਜਸਟਮੈਟਾਂ ਦੇ ਸਾਈਡ ਇਫੈਕਟਸ ਵੀ ਆਉਣੇ ਸ਼ੁਰੂ ਹੋ ਗਏ। ਇੱਕ ਦਿਨ ਪਹਿਲਾ ਪੀਰੀਅਡ ਵੱਜਣ ਤੇ ਦੁਸਰੇ ਪੀਰੀਅਡ ਲਈ ਅਧਿਆਪਕਾਂ ਦੀਆਂ ਕਲਾਸ਼ਾਂ ਦੀ ਅਦਲਾ ਬਦਲੀ ਹੋ ਰਹੀ ਸੀ। ਅਸੀਂ ਵੀ ਵਰਾਂਡੇ ਵਿੱਚ ਦੀ ਇੱਕ ਕਲਾਸ ਤੋਂ ਦੂਸਰੀ ਕਲਾਸ ਵਿੱਚ ਜਾ ਰਹੇ ਸਾਂ। ਇੱਕ ਅਧਿਆਪਕ ਕਹਿਣ ਲੱਗਾ, "ਗਿੱਲਾ ਤੂੰ ਯਾਰ ਚੰਗਾ ਕੰਮ ਨਹੀਂ ਕੀਤਾ ਤਿੰਨ ਤਿੰਨ ਪੀਰੀਅਡ ਕੱਠੇ ਹੀ ਠੋਕੇ ਪਏ ਆ ਬੰਦਾ ਕੋਈ ਮਸ਼ੀਨ ਤਾਂ ਨੀ। ਥੋੜਾ ਬਹੁਤਾ ਖ਼ਿਆਲ ਰੱਖਣਾ ਚਾਹੀਦੈ।" ਦੂਜੇ ਦਿਨ ਅੰਗਰੇਜੀ ਵਾਲੇ ਨੇ ਘੇਰ ਲਿਆ। "ਗਿੱਲਾ ਯਾਰ ਤੈਨੂੰ ਤਾਂ ਪਤਾ ਈ ਨੀਂ ਅੰਗਰੇਜੀ ਵਾਲੇ ਅਧਿਆਪਕ ਦੀਆਂ ਕੀ ਸਮੱਸਿਆਵਾਂ ਹੁੰਦੀਆਂ ਹਨ। ਤੂੰ ਮੇਰਾ ਪੀਰੀਅਡ ਰਸਿੱਸ ਤੋਂ ਪਹਿਲਾਂ ਵੀ ਅਤੇ ਰਸਿੱਸ ਤੋਂ ਬਾਅਦ ਵੀ ਠੋਕਤਾ। ਉਸ ਵੇਲੇ ਬੱਚੇ ਕਦੋਂ ਪੜ੍ਹਦੇ ਆ ਅੰਗਰੇਜੀ।" ਸਾਇੰਸ ਵਾਲਾ ਅੱਡ ਔਖਾ ਹੋਈ ਜਾਵੇ, "ਗਿੱਲਾ ਤੂੰ ਯਾਰ ਮੇਰਾ ਨੌਵਾਂ ਪੀਰੀਅਡ ਚੁੱਕ ਕੇ ਦਸਵੀਂ ’ਚ ਠੋਕਤਾ। ਭਲਾ ਉਸ ਵੇਲੇ ਕਿਹੜਾ ਪਲੁ ਜਾਂ ਪੜ੍ਹਾਦੂ ਸਾਇੰਸ।" ਸੁਰਤ ਤਾਂ ਸਾਰਿਆਂ ਦੀ ਛੁੱਟੀ ਵਿੱਚ ਹੁੰਦੀ ਹੈ। ਇੱਕ ਹਿੰਦੀ ਵਾਲੀ ਮੈਡਮ ਬੋਲੀ, "ਵੀਰ ਜੀ ਤੁਸੀਂ ਤਾਂ ਲੇਡੀਜ਼ ਦਾ ਵੀ ਖ਼ਿਆਲ ਨਾ ਰੱਖਿਆ। ਮੇਰੇ ਪਹਿਲੇ ਤਿੰਨੇ ਪੀਰੀਅਡ ਵਿਹਲੇ ਪਿਛਲੇ ਸਾਰੇ ਲੱਗੇ। ਸੱਤਵਾਂ ਪੀਰੀਅਡ ਮੇਰਾ ਵੀ ਅੱਠਵੀਂ ’ਚ ਤੇ ਡਰਾਇੰਗ ਵਾਲੇ ਦਾ ਵੀ ਅੱਠਵੀਂ 'ਚ।" ਇੱਕ ਪੰਜਾਬੀ ਮਾਸਟਰ ਔਖਾ ਹੋਈ ਜਾਵੇ। ਇੱਕ ਮਾਸਟਰ ਤਾਂ ਕੁੱਝ ਜ਼ਿਆਦਾ ਹੀ ਔਖਾ ਹੋਈ ਜਾਵੇ ਉਹਨੂੰ ਸ਼ਾਇਦ ਕੋਈ ਕਾਰਨ ਤਾਂ ਨਹੀਂ ਸੀ ਮਿਲਿਆ ਬੋਲਣ ਦਾ ਸ਼ਾਇਦ ਉਹ ਏਸੇ ਕਰਕੇ ਵਧੇਰੇ ਔਖਾ ਸੀ ਬੋਲਿਆ, "ਬਾਈ ਜੀ ਨੇ ਪਹਿਲੀ ਵਾਰ ਟਾਈਮ ਟੇਬਲ ਬਣਾਇਆ ਹੋਣੈ, ਸਾਰਾ ਸਟਾਫ ਵੰਝ 'ਤੇ ਚਾੜ੍ਹ ਕੇ ਰੱਖਤਾ।" ਪ੍ਰੰਤੁ ਸਾਰਿਆਂ ਦੀਆਂ ਸੁਣਨੀਆਂ ਪਈਆਂ ਆਖਰ ਰੌਲਾ ਗੁੱਡ ਬੁਕਸ ਦਾ ਸੀ।

ਪ੍ਰੰਤੂ ਸਭ ਤੋਂ ਤੰਗ ਮੈਨੂੰ ਅਡਜਸਟਮੈਂਟ ਰਜਿਸਟਰ ਨੇ ਕੀਤਾ। ਨਿੱਤ

ਸੁੱਧ ਵੈਸ਼ਨੂੰ ਢਾਬਾ/61