ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਆਸ ਦੇ ਉਲਟ ਜਾਪਿਆ। ਬਸਤੀ ਦੇ ਕੁੱਝ ਕੁ ਬਜ਼ੁਰਗਾਂ ਨੇ ਸਵਾਗਤ ਕੀਤਾ। ਮੈਨੂੰ ਯਾਦ ਹੈ, ਗਰਮੀ ਦਾ ਮਹੀਨਾ ਜੁਨ ਅਤੇ ਜੂਨ ਦੀ ਇੱਕੀ ਤਾਰੀਕ ਯਾਨੀ ਕਿ ਸਾਲ ਦਾ ਸਭ ਤੋਂ ਵੱਡਾ ਦਿਨ। ਪਿੰਡ ਦੀ ਜ਼ਮੀਨ ਵੀ ਰੇਤਲੀ। ਇਸ ਲਈ ਗਰਮੀ ਵੀ ਆਮ ਨਾਲੋਂ ਵਧ। ਜੋ ਸੱਜਣ ਮੋਗੇ ਅਗਾਉਂ ਆਓ ਭਗਤ ਲਈ ਪਹੁੰਚੇ ਸਨ, ਯਾਨਿ ਵੈਜ ਜਾਂ ਨਾਨ ਵੈਜ ਪੁੱਛਦੇ ਸਨ, ਉਨ੍ਹਾਂ 'ਚੋਂ ਕੋਈ ਵੀ ਨਾ ਦਿਸੇ। ਬਜ਼ੁਰਗ ਮੁੰਡਿਆਂ ਨੂੰ ਆਖਣ ਲੱਗੇ ਲਿਆਓ ਬਈ ਲਿਆਓ ਸਰਦਾਰਾਂ ਵਾਸਤੇ ਮੰਜੇ-ਮੁੰਜੇ। ਖ਼ੈਰ ਫਿਰ ਵੀ ਪੰਜਾਬ ਦੀ ਆਓ ਭਗਤੀ ਅਤੇ ਪ੍ਰਾਹੁਣਚਾਰੀ ਦੀ ਚਾਰ-ਚੁਫੇਰੇ ਧਾਕ ਹੈ। ਇਸ ਲਈ ਬਸਤੀ ’ਚੋਂ ਜਿਸ ਪ੍ਰਕਾਰ ਦਾ ਸਾਮਾਨ ਆਉਣਾ ਸੀ, ਆਉਣਾ ਸ਼ੁਰੂ ਹੋ ਗਿਆ। ਪਾਣੀ ਪਿਆਇਆ ਗਿਆ। ਜੂਨ ਮਹੀਨੇ 'ਚ ਬਿਨਾਂ ਬਰਫ ਪਾਣੀ ਕਿਹੋ ਜਿਹਾ ਹੋ ਸਕਦਾ ਹੈ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਬਰਫ ਬਾਰੇ ਪੁੱਛਿਆ ਤਾਂ ਬਰਫ ਕਹਿੰਦੇ ਹੱਟੀਆਂ ਤੋਂ ਖਤਮ ਹੋ ਚੁੱਕੀ ਹੈ। ਖ਼ੈਰ ਜੀ ਰਲਾ-ਮਿਲਾ ਕੇ ਰਾਤ ਦੇ ਸਾਢੇ ਕੁ ਅੱਠ ਵਜੇ ਸਾਨੂੰ ਅੱਧ ਕੱਚੇ ਪੱਕੇ ਅਤੇ ਅੱਧ ਖੱਟੇ ਦੁੱਧ ਦੀ ਚਾਹ ਨਸੀਬ ਹੋਈ। ਪਤਾ ਲੱਗਿਆ ਕਿ ਜਿਹੜਾ ਸਾਬਕਾ ਸਰਪੰਚ ਮੋਗੇ ਵੈਜ ਜਾਂ ਨਾਨ ਵੈਜ ਦੀ ਗੱਲ ਕਰਦਾ ਸੀ, ਭਾਵ ਜਿਸ ਨੇ ਸਾਡੇ ਵਾਲੇ ਰਿਜ਼ਰਵ ਕੋਟੇ ਦੇ ਉਮੀਦਵਾਰ ਉੱਪਰ ਖਰਚ ਕਰਨਾ ਸੀ, ਉਸ ਦਾ ਦੂਜੀ ਧਿਰ ਨਾਲ ਸਮਝੌਤਾ ਹੋ ਚੁੱਕਾ ਸੀ। ਵੈਸੇ ਸਕੂਲ ’ਚ ਜਿੱਥੇ ਅਸੀਂ ਠਹਿਰੇ ਸੀ, ਕੁਝ ਚਹਿਲ-ਪਹਿਲ ਸ਼ੁਰੂ ਹੋ ਗਈ। ਦੋਨਾਂ ਪਾਰਟੀਆਂ ਦਾ ਲਗਭਗ ਸਮਝੌਤਾ ਹੋ ਚੁੱਕਾ ਸੀ। ਇੱਕ ਪਾਰਟੀ ਵਾਲੇ ਆਉਣ ਤੇ ਸਾਨੂੰ ਕਹਿਣ ਸਰਦਾਰ ਜੀ ਅਸੀਂ ਵੇਹਨੇ ਆਂ ਦੂਜੀ ਪਾਰਟੀ ਵਾਲੇ ਕੀ ਕਰਦੇ ਆ, ਨਹੀਂ ਫਿਰ ਆਪਾਂ ਤਾਂ ਕਿੱਧਰੇ ਗਏ ਹੀ ਨਹੀਂ। ਦੂਸਰੇ ਉਹ ਵੀ ਉਂਝ ਹੀ ਆਖ ਜਾਣ। ਅਸੀਂ ਆਖੀਏ ਬਈ ਸਾਨੂੰ ਜਿਹੜੀਆਂ ਦੋ ਮੰਨੀਆਂ ਦੇਣੀਆਂ ਹਨ। ਦਿਓ ਅਸੀਂ ਕੰਮ ਬਹੁਤ ਕਰਨਾ ਹੈ, ਤੁਸੀਂ ਆਪੋ ’ਚ ਜਿਵੇਂ ਮਰਜ਼ੀ ਨਿਬੜੀ ਜਾਇਓ। ਨਹੀਂ ਜੀ ਨਹੀਂ, ਐਸੀ ਕੋਈ ਗੱਲ ਨਹੀਂ, ਆਪਾਂ ਕੱਢ ਦਿਆਂਗੇ ਕਪਾਹ 'ਚੋਂ ਕੁੱਤੀ। ਤੁਸੀਂ ਵਹਿੰਦੇ ਤਾਂ ਰਹਿਓ।

{{center|ਨਾ ਉਥੇ ਕੋਈ ਬਲੱਬ, ਨਾ ਉਥੇ ਕੋਈ ਪੱਖਾ। ਕਿਸੇ ਘਰੋਂ ਨਲਕੇ ਦੀ ਹੱਥੀ ਮੰਗਵਾ ਕੇ ਨਲਕਾ ਚਾਲੂ ਕੀਤਾ ਅਤੇ ਹੱਥ ਮੂੰਹ ਧੋਣ ਦੇ ਕਾਬਲ ਹੋਏ। ਅੱਧੇ ਕਰਨ, ਮੀਟ ਤਾਂ ਦੂਜੀ ਪਾਰਟੀ ਵਾਲੇ ਬਣਾਈ ਜਾਂਦੇ ਐ, ਆਪਣੇ ਵਾਲਾ ਫਰਿੱਜ 'ਚ ਰੱਖ ਲੋ, ਦਿਨੇ ਬਣਾਲਾਂਗੇ ਐਵੇਂ ਖਰਾਬ ਹੋਉ। ਰਾਤ ਦੇ ਦਸ ਕੁ ਵੱਜ ਚੁੱਕੇ ਸਨ। ਅੱਧੇ ਕਹਿਣ ਕੁਵੇਲਾ ਹੁੰਦੈ, ਸਰਦਾਰਾਂ ਜੋਗਾ ਮੀਟ ਪਹਿਲਾਂ ਬਣਾ ਲੋ, ਆਪਣੇ ਵਾਸਤੇ ਫੇਰ ਸਹੀ। ਪਟਿਆਲਾ ਮਾਰਕਾ ਦੇਸੀ ਠੇਕੇ ਦੀ ਬੱਕਲ-ਕੱਤੀ ਜਿਹੀ ਸ਼ਰਾਬ ਉਦੋਂ ਤੱਕ ਜ਼ਰੂਰ ਪਹੁੰਚ ਚੁੱਕੀ ਸੀ। ਬਰਫ ਪਿੰਡ 'ਚੋਂ ਮਿਲਦੀ ਨਹੀਂ ਸੀ। ਜਿਹੜਾ ਬਾਈ ਮੋਗੇ ਵਿਸਕੀ ਦੇ ਬਰਾਂਡ ਪੁੱਛਦਾ ਸੀ, ਕਿਧਰੇ ਨਜ਼ਰ ਨਹੀਂ ਸੀ ਆਉਂਦਾ। ਸਭ ਤੋਂ ਵੱਧ ਹੈਰਾਨੀ ਸਾਨੂੰ ਉਦੋਂ ਹੋਈ ਜਦੋਂ

ਸੁੱਧ ਵੈਸ਼ਨੂੰ ਢਾਬਾ/87