ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਅੱਗੇ ਤਿੰਨ ਮੁੱਖ ਕਿਸਮਾਂ ਹਨ। ਠੋਸ ਤਰਲ ਅਤੇ ਗੈਸ ਤੇ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਤਾਂ ਇਸ ਦੇ ਹੋਰ ਉਪਰੁਪਾਂ ਨੂੰ ਈਜਾਦ ਕੀਤਾ ਜਾ ਰਿਹਾ ਹੈ। ਪਦਾਰਥ ਦੇ ਇਸੇ ਰੋਲ ਘਚੋਲੇ ਨੇ ਇਨ੍ਹਾਂ ਦੇ ਭਵਿਖ ਦੇ ਰਸਤੇ ਧੁੰਧਲੇ ਕਰ ਦਿੱਤੇ ਹਨ ਕਿਉਂਕਿ ਗੱਲ ਕਾਫੀ ਚਿਰ ਯਥਾਰਥਵਾਦ ’ਤੇ ਟਿਕੀ ਰਹੀ ਹੁਣ ਪਰਾ-ਯਥਾਰਥਵਾਦ ਦੀ ਗੱਲ ਕੀਤੀ ਜਾਂਦੀ ਹੈ। ਉਸ ਦਾ ਸਰੂਪ ਹਾਲੇ ਨਿਖਰ ਕੇ ਸਾਹਮਣੇ ਨਹੀਂ ਆਇਆ।ਉਦੋਂ ਨੂੰ ਕੋਈ ਹੋਰ ਵਾਦ ਖੜ੍ਹਾ ਹੋ ਜਾਣਾ ਹੈ ਅਤੇ ਅੰਤ ਨੂੰ ਇਨ੍ਹਾਂ ਸਾਰਿਆਂ ਨੇ ਇੱਕ ਵੱਖਰੇ ਵਾਦ-ਵਿਵਾਦ ਦਾ ਰੂਪ ਧਾਰਨ ਕਰਕੇ ਰਹਿ ਜਾਣਾ ਹੈ। ਉਂਝ ਵੀ ਮਾਰਕਸਵਾਦ ਦੇ ਜਿੱਥੇ ਦੋ ਜਾਂ ਦੋ ਤੋਂ ਵੱਧ ਆਲੋਚਕ ਇਕੱਠੇ ਹੋ ਜਾਣ ਉੱਥੇ ਬਾਕੀ ‘ਵਾਦ’ ਤਾਂ ਪਿੱਛੇ ਹੀ ਰਹਿ ਜਾਂਦੇ ਹਨ, ਕੇਵਲ ਵਾਦ-ਵਿਵਾਦ ਹੀ ਰਹਿ ਜਾਂਦਾ ਹੈ। ਜੇਕਰ ਕੋਈ ਸ਼ੱਕ ਹੈ ਤਾਂ ਮਾਨ ਸਾਹਿਬ ਨੂੰ ਛੇੜ ਕੇ ਵੇਖ ਲਵੋ।

ਹਾਂ ਲੇਖਕ ਦੀਆਂ ਇਨ੍ਹਾਂ ਕਿਸਮਾਂ ਵਿੱਚ ‘ਸਵੈ-ਭੂ’ ਭਾਵ ਆਪੇ ਬਣੇ ਲੇਖਕਾਂ ਦਾ ਵੀ ਇਕ ਵਿਸ਼ੇਸ਼ ਵਰਗ ਹੈ। ਮੈਂ ਸ਼ਾਇਦ ਹੁਣ ਆਪਣੇ ਜਾਲ ਵਿੱਚ ਆਪੇ ਹੀ ਫਸਦਾ ਜਾ ਰਿਹਾ ਹਾਂ। ਆਲੋਚਕ ਬਾਈ ਪੁੱਛ ਸਕਦੇ ਹਨ। ਜੇਕਰ ਲੇਖਕ ‘ਸਵੈ ਭੂ’ ਹੋ ਸਕਦੇ ਹਨ ਤਾਂ ਆਲੋਚਕ ਕਿਉਂ ਨਹੀਂ? ਪ੍ਰਸ਼ਨ ਵਾਜਬ ਹੈ ਤੇ ਇਸ ਦਾ ਉੱਤਰ ਸ਼ਤ-ਪ੍ਰਤੀਸ਼ਤ ਹਾਂ ਵਿੱਚ ਹੈ। ਇਹ ਤਾਂ ਬਲਕਿ ਤੁਹਾਡੇ ਲਈ ਇੱਕ ਹੌਸਲਾ ਵਰਧਕ ਕਾਰਜ ਹੈ। ਜੇਕਰ ਕਿਸੇ ਸਮੇਂ ਆਲੋਚਕ ਵੀਰਾਂ ਦੇ ਹੌਸਲੇ ਪਸਤ ਹੋਣ ਲੱਗਣ ਤਾਂ ਅਜਿਹੇ ਲੇਖਕਾਂ ਦੀਆਂ ਕਿਰਤਾਂ ਨੇ ਹੀ ਤੁਹਾਡਾ ਸਾਥ ਦੇਣਾ ਹੈ।

ਅਸਲੀ ਲੇਖਕ ਤਾਂ ਖ਼ੈਰ ਜਨਮ ਤੋਂ ਹੀ ਲੇਖਕ ਹੁੰਦੇ ਹਨ। ਉਹ ਇੱਕ ਵਿਸ਼ੇਸ਼ ਪ੍ਰਤਿਭਾ ਦੇ ਮਾਲਕ ਹੁੰਦੇ ਹਨ। ਕਿਸੇ ਵਿਸ਼ੇਸ਼ ਰੁਹਾਨੀ ਬਖਸ਼ਿਸ਼ ਦੀ ਝਲਕ ਉਨ੍ਹਾਂ ਦੀਆਂ ਕਿਰਤਾਂ ਵਿੱਚੋਂ ਦੇਖੀ ਜਾ ਸਕਦੀ ਹੈ। ਬਿਨਾਂ ਸ਼ੱਕ ਉਹ ‘ਗਾਡ ਗਿਫਟਿਡ ਬਰੇਨ’ ਦੇ ਮਾਲਕ ਹੁੰਦੇ ਹਨ। (ਭਾਵੇਂ ਮਾਰਕਸਵਾਦ ਇਸਨੂੰ ਨਹੀਂ ਮੰਨਦਾ। ਉਂਝ ਨਾ ਮੰਨਣਾ ਹੀ ਉਨ੍ਹਾਂ ਦੀ ਖਾਸੀਅਤ ਹੈ) ਉਂਝ ਇਸ ਗੱਲ ਤੋਂ ਮੁਨਕਰ ਹੋਇਆ ਨਹੀਂ ਜਾ ਸਕਦਾ। ਅਜਿਹੇ ਗਿਫਟਿਡ ਆਦਮੀਆਂ ਲਈ ਅੱਖਰੀ ਗਿਆਨ ਹੋਣਾ ਵੀ ਜਰੂਰੀ ਨਹੀਂ। ਕੁਝ ਅਜਿਹੇ ਸ਼ਾਇਰਾਂ ਦੀਆਂ ਮਿਸਾਲਾਂ ਵੀ ਮਿਲਦੀਆਂ ਹਨ, ਜਿਨ੍ਹਾਂ ਨੂੰ ਲੇਖਣ ਕਲਾ ਦਾ ਗਿਆਨ ਤੱਕ ਨਹੀਂ ਸੀ। ਅਜਿਹੋ ਪਤਾ ਨਹੀਂ ਕਿੰਨੇ ਕੁ ਸ਼ਾਇਰ ਜਾਂ ਲੇਖਕ ਗੁੰਮਨਾਮੀ ਵਿੱਚ ਹੀ ਆਪਣੀ ਉਮਰ ਭੋਗ ਕੇ ਇਸ ਜਹਾਨੇ ਫਾਨੀ ਤੋਂ ਕੂਚ ਕਰ ਗਏ ਹਨ ਜਾਂ ਕਿੰਨੇ ਹੀ ਗੁੰਮਨਾਮੀ ਦਾ ਜੀਵਨ ਬਤੀਤ ਕਰ ਰਹੇ ਹਨ। ਇਸ ਦੇ ਉਲਟ ਕਿੰਨੇ ਹੀ ਚੁ-ਨੁਮਾ ਲੇਖਕ, ਟੇਲੈਂਟ ਨਾ ਹੁੰਦੇ ਹੋਏ ਵੀ ਆਪਣੇ ਸਾਧਨਾਂ, ਪ੍ਰੈਸ ਅਤੇ ਜੀਅ-ਹਜ਼ੂਰੀ ਦੀ ਕਲਾ ਸਦਕਾ ਆਪਣੇ ਨਾਵਾਂ ਨਾਲ ਵੱਡੇ ਵੱਡੇ ਬੈਨਰ ਲਾਈ ਬੈਠੇ ਹਨ।

ਸੁੱਧ ਵੈਸ਼ਨੂੰ ਢਾਬਾ/93