ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਵਿਅਕਤੀ ਬੋਲਿਆ, "ਮੈਂ ਆਲੋਚਕ ਹਾਂ। ਮੈਂ ਵਿਆਹਿਆ ਹੋਇਆ ਹਾਂ। ਮੇਰੇ ਤਿੰਨ ਪੁੱਤਰ ਹਨ। ਤਿੰਨੇ ਵਿਦੇਸ਼ਾਂ ਵਿੱਚ ਵਧੀਆਂ ਵਸੇ ਹੋਏ ਹਨ।" ਦੁਜੇ ਨੇ ਕਿਹਾ, "ਮੈਂ ਆਲੋਚਕ ਹਾਂ, ਮੈਂ ਵਿਆਹਿਆ ਹੋਇਆ ਹਾਂ। ਮੇਰੇ ਤਿੰਨ ਪੁੱਤਰ ਹਨ ਅਤੇ ਉਹ ਤਿੰਨੇ ਪ੍ਰਸਿਧ ਕਾਲਜਾਂ ਵਿੱਚ ਪ੍ਰੋਫੈਸਰ ਹਨ।" ਤੀਜੇ ਨੇ ਦੱਸਿਆ ਕਿ "ਮੈਂ ਆਲੋਚਕ ਹਾਂ, ਮੈਂ ਵਿਆਹਿਆ ਹੋਇਆ ਹਾਂ। ਮੇਰੇ ਤਿੰਨ ਪੁੱਤਰ ਹਨ। ਤਿੰਨੇ ਕਾਰੋਬਾਰੀ ਹਨ।" ਚੌਥਾ ਚੁੱਪ ਰਿਹਾ। ਆਖਰ ਦੁਜਿਆਂ ਦੇ ਪੁੱਛਣ 'ਤੇ ਉਨ੍ਹਾਂ ਉੱਤਰ ਦਿੱਤਾ, "ਮੈਂ ਲੇਖਕ ਹਾਂ। ਮੈਂ ਵਿਆਹਿਆ ਹੋਇਆ ਨਹੀਂ ਹਾਂ। ਮੇਰੇ ਵੀ ਤਿੰਨ ਪੁੱਤਰ ਹਨ।" ਸਾਰਿਆਂ ਨੇ ਹੈਰਾਨ ਹੋ ਕੇ ਪੁੱਛਿਆ ਤੁਸੀਂ ਵਿਆਹੇ ਨਹੀਂ ਤੇ ਪੁੱਤਰ ਕਿਵੇਂ? ਬਹਿਸ ਕਰਨ ਦਾ ਬਹੁਤਾ ਸਮਾਂ ਨਾ ਹੋਣ ਕਾਰਨ ਇੱਕ ਨੇ ਗੱਲ ਮੁਕਾਉਣ ਦੀ ਸੁਰ ਵਿੱਚ ਪੁੱਛ ਲਿਆ, "ਤੁਹਾਡੇ ਤਿੰਨੇ ਪੁੱਤਰ ਕੀ ਕਰਦੇ ਹਨ?" ਉਸ ਆਦਮੀ ਨੇ ਬੜੇ ਮਾਨ ਨਾਲ ਉੱਤਰ ਦਿੱਤਾ। ਉਹ ਜੀ ਤਿੰਨੇ ਹੀ ਆਲੋਚਕ ਹਨ। ਉਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਬਿਨਾਂ ਕਿਸੇ ਵਿਸ਼ੇ ਤੋਂ ਘੰਟਿਆਂ ਬੱਧੀ ਆਲੋਚਨਾ ਕਰ ਸਕਦੇ ਹਨ ਅਤੇ ਜੇਕਰ ਉਹਨਾਂ ਨੂੰ ਕੋਈ ਹੋਰ ਵਿਸ਼ਾ ਨਾ ਲੱਭੇ ਤਾਂ ਉਹ ਇੱਕ ਦੂਜੇ ਦੀ ਹੀ ਆਲੋਚਨਾ ਕਰਦੇ ਰਹਿੰਦੇ ਹਨ।

ਸੁੱਧ ਵੈਸ਼ਨੂੰ ਢਾਬਾ/96