ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਂਵੇ ਈ ਲਾੜੇ ਦਾ ਤਾਇਆ ਬਣੀ ਜਾ ਰਿਹਾ ਹੈਂ। ਸਾਡੀਆਂ ਕੁੱਝ ਆਪਣੀਆਂ ਸਮੱਸਿਆਵਾਂ ਹਨ, ਤੂੰ ਆਪਣਾ ਹੀ ਰਾਮ ਰੌਲਾ ਪਾਉਣ ਲੱਗ ਪਿਆ ਹੈਂ ਆ ਕੇ। ਤੁਸੀਂ ਭਾਵੇਂ ਕਿੰਨਾ ਹੀ ਨੱਕ ਬੁੱਲ੍ਹ ਕੱਢਕੇ ਜਾਂ ਤੇਵਰ ਚੜਾ ਕੇ ਉਨ੍ਹਾਂ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰੋ ਕਿ ਅਸੀਂ ਤੁਹਾਡੀ ਗੱਲ ਵਿੱਚ ਦਿਲਚਸਪੀ ਨਹੀਂ ਲੈ ਰਹੇ, ਪ੍ਰੰਤੂ ਉਨ੍ਹਾਂ ਆਪਣੀ ਗੱਲ ਜਾਰੀ ਹੀ ਰੱਖਣੀ ਹੈ। ਜਿਵੇਂ, ਉਂਝ ਤਾਂ ਮੈਂ ਕਵਿਤਾ ਲਿਖਦਾ ਹਾਂ, ਪ੍ਰੰਤੂ ਹੁਣ ਕਾਹਣੀ ਤੇ ਹੱਥ ਅਜਮਾ ਰਿਹਾ ਹਾਂ। ਮੇਰੀ ਮਿੰਨੀ ਕਹਾਣੀ ‘ਕਛਿਹਰਾ’ ਛਪੀ ਆ ਜੀ ਰੇਡੀਓ ਤੇ ਵੀ ਤੁਸੀਂ ਸੁਣਿਆ ਹੋਣੈ। ਹੁਣ ਤਾਂ ਰੌਣਕੀ ਰਾਮ ਨਾਲ ਵੀ ਗੱਲ ਹੋਈ ਆ। ਆਪਾਂ ਟੈਲੀਵਿਜ਼ਨ ਤੇ ਵੀ ਆ ਰਹੇ ਹਾਂ ਜਲਦੀ ਅਤੇ ਜੇਕਰ ਅਜਿਹੇ ਬੰਦਿਆਂ ਦੀ ਗੱਲ ਦਾ ਕੋਈ ਬਾਈਚਾਨਸ ਹੁੰਗਾਰਾ ਭਰ ਦੇਵੇ ਫਿਰ ਤਾਂ ਨਾਲ ਦੀਆਂ ਸਵਾਰੀਆਂ ਦਾ ਵੀ ਸਫਰ ਹਰਾਮ ਸਮਝੋ ਸਫਰ ਕਰਦੇ ਸਮੇਂ ਅਜਿਹੇ ਸੱਜਣਾਂ ਤੋਂ ਜਰਾ ਬਚਕੇ।

ਇੱਕ ਵਾਰ ਬੱਸ ਤੇ ਸਫ਼ਰ ਕਰਦਿਆਂ ਇੱਕ ਅੱਧਖੜ ਉਮਰ ਦਾ ਬੰਦਾ ਬੱਸ ਦੀ ਇੱਕ ਸਬੂਰੀ ਸੀਟ 'ਤੇ ਆਪਣਾ ਵਾਹਵਾ ਕੁੱਝ ਸਾਮਾਨ ਜਿਹਾ ਖਿਲਾਰੀ ਬੈਠਾ ਸੀ। ਸਾਮਾਨ ਵਿੱਚ ਕੁਝ ਕਾਗਜ਼-ਪੱਤਰ ਇੱਕ ਡਾਇਰੀ, ਇੱਕ ਸਫਰੀ ਥੈਲਾ, ਇੱਕ ਬਾਲ ਪੈਨ, ਇੱਕ ਐਨਕ ਦਾ ਕਵਰ, ਇੱਕ ਟਾਨਿਕ ਦੀ ਸ਼ੀਸ਼ੀ, ਇੱਕ ਪੋਲੀਥੀਨ ਦੇ ਲਿਫਾਫੇ ਵਿੱਚ ਕੁਝ ਕਾਗਜ਼ ਜਿਹੇ ਪਾ ਕੇ ਕੁਝ ਲਪੇਟ ਰੱਖਿਆ ਸੀ। ਮੇਰਾ ਆਪਣਾ ਅੰਦਾਜ਼ਾ ਹੈ ਕਿ ਘਰ ਦੀ ਦਾਰੂ ਦਾ ਪੜ੍ਹਿਆ ਜਾਣੀ ਕੁਆਟਰ ਹੋਣੈ। ਬਾਈ ਜੀ ਆਪਣੇ ਸਾਮਾਨ ਨਾਲ ਉਲਝਿਆ ਵਾਹਵਾ ਤਰਲੋ-ਮੱਛੀ ਜਿਹਾ ਹੋਈ ਜਾਵੇ। ਕਿਤੇ ਥੈਲੇ ਵਿੱਚੋਂ ਕੁਝ ਕਾਗਜ਼ ਕੱਢ ਲਵੇ, ਕਿਤੇ ਫਿਰ ਪਾ ਦੇਵੇ, ਕਿਤੇ ਕੋਈ ਚੀਜ਼ ਫੋਲਣ ਲੱਗ ਪਵੇ, ਕਿਤੇ ਕੋਈ। ਉਸਦੇ ਨਾਲ ਹੀ ਇੱਕ ਹੋਰ ਚੜ੍ਹਦੀ ਜਿਹੀ ਉਮਰ ਦਾ ਮੁੰਡਾ ਬੈਠਾ ਸੀ। ਮੇਰਾ ਅੰਦਾਜਾ ਠੀਕ ਹੀ ਨਿਕਲਿਆ, ਉਸੇ ਦਾ ਚੇਲਾ ਬਾਲਕਾ ਸੀ। ਮੈਂ ਉਸ ਨੂੰ ਪੁੱਛਿਆ ਭਾਈ ਸਾਹਿਬ ਨੂੰ ਕੀ ਤਕਲੀਫ ਐ? ਉਹ ਮੁੰਡਾ ਕਹਿਣ ਲੱਗਾ, ਬਾਈ ਜੀ ਫਲਾਣੇ ਲੇਖਕ ਨੇ, ਬਲਕਿ ਕਵੀ ਨੇ, ਜਦੋਂ ਇਨ੍ਹਾਂ ਨੂੰ ਕੋਈ ਕਵਿਤਾ ਫੁਰਦੀ ਹੈ ਤਾਂ ਉਦੋਂ ਇਹ ਆਮ ਤੌਰ 'ਤੇ ਇਵੇਂ ਹੀ ਤੋੜਾ-ਖੋਹੀ ਕਰਨ ਲੱਗ ਜਾਂਦੇ ਨੇ। ਮੈਂ ਸੋਚਿਆ ਚਲੋ ਥੋੜੀ ਦੇਰ ਬਾਅਦ ਠੀਕ ਹੋ ਜਾਣਗੇ। ਕੋਈ ਇੱਕ-ਅੱਧਾ ਸ਼ਿਅਰ ਨਿਕਲਜੁ ਤਾਂ ਨਾਰਮਲ ਹੋ ਜਾਣਗੇ, ਪ੍ਰੰਤੂ ਕਾਫੀ ਦੇਰ ਕੋਈ ਫਾਇਦਾ ਨਾ ਹੋਇਆ। ਆਖਰ ਮੈਂ ਮੁੰਡੇ ਨੂੰ ਫਿਰ ਆਖਿਆ, ਭਾਈ ਸਾਹਿਬ ਨੂੰ ਪੁੱਛ ਤਾਂ ਲੈ ਕੀ ਤਕਲੀਫ ਹੈ ਤਾਂ ਮੁੰਡੇ ਨੇ ਕੰਨਾਂ ਨੂੰ ਹੱਥ ਲਾ ਕੇ ਤੌਬਾ ਕੀਤੀ ਨਾ ਜੀ ਜਦੋਂ, ਇਨ੍ਹਾਂ ਨੂੰ ਕਵਿਤਾ ਫੁਰਦੀ ਏ ਤਾਂ ਇਨ੍ਹਾਂ ਦੀ ਸਖ਼ਤ ਹਦਾਇਤ ਹੈ ਕਿ ਇਨ੍ਹਾਂ ਨੂੰ ਨਾ ਬਲਾਵੋ, ਨਹੀਂ ਤਾਂ ਇਹ ਖਫਾ ਹੋ ਜਾਂਦੇ ਹਨ, ਆਖ ਦਿੰਦੇ ਹਨ, ਸਾਰਾ ਮਡ ਈ ਖਰਾਬ ਕਰ ਦਿੱਤਾ। ਮਸਾਂ ਕਵਿਤਾ ਫੁਰਨ ਲੱਗੀ ਸੀ। ਸੱਤਿਆਨਾਸ ਈ ਕਰਕੇ ਰੱਖ ਦਿੱਤਾ। ਕਈ ਵਾਰ ਤਾਂ ਜੁਆਕਾਂ ਨੂੰ

ਸੁੱਧ ਵੈਸ਼ਨੂੰ ਢਾਬਾ/98