ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩ )


ਧਰਮ ਕਰਮ ਮੇਂ ਹੋ ਜਤੀ ਔਰ ਉੱਤਮ ਵਿਦ੍ਵਾਨ,

ਵਰ ਘਰ ਐਸਾ ਤਬ ਮਿਲੇ ਜੇ ਹੋ ਕ੍ਰਿਪਾ ਭਗਵਾਨ ।।

ਦੂਜਾ ਅਧਯਾਯ ।।

ਵਰ ਦੀ ਢੂੰਡ

ਸੂਰਜ ਭਗਵਾਨ ਤਾਂ ਉਦਾਸ ਹੋ ਦੁਨਿਆਂ ਨੂੰ ਉਦਾਸੀ ਦ ਨਜ਼ਰ ਨਾਲ ਵੇਖਦਾ ਹੋਇਆ ਪਛੱਮ ਦਿਸ਼ਾ ਨੂੰ ਜਾ ਰਿਹਾ ਹੈ ਅਤੇ ਅਸੀ ਅਪਨੇ ਵਿਚਾਰ ਨੂੰ ਲੈਕੇ ਗੋਦਾਵਰੀਨਦੀ ਦੇ ਦਖੱਨ ਵਲ ਜੋ ਪਰਬੱਤ ਧਾਰਾ ਹੈ ਅਤੇ ਜਿਸਨੂੰ ਰਾਮਾਯਣ ਵਿੱਚ ਰੁਖਾਮੂ ਪਰਬਤ ਲਿਖਯਾ ਹੈ ਆ ਰਹੇ ਹਾਂ ।।

ਅਜੇ ਅਸੀ ਏਸ ਪਰਬੱਤ ਧਾਰਾ ਦੀ ਸ਼ੋਭਾ ਨੂੰ ਵੇਖਦੇ ਜਾਂ ਹੀ ਰਹੇ ਸਾਂ ਕਿ ਕੁਝ ਬੜੀਆਂ ਸੋਹਨੀਆਂ ਅਮਾਰਤਾਂ ਖੱਬੇ ਪਾਸੇ ਨਜ਼ਰ ਪਈਆਂ। ਜਿਸ ਦੇ ਵੇਖਨਦੀ ਲਾਲਸਾ ਨੇ ਸਾਨੂੰ ਵੀ ਓਥੇ ਪੁਚਾਹੀ ਦਿੱਤਾ। ਮਾਨੋ ਇਕ ਛੋਟਾ ਜਿਹਾ ਨਗਰ ਹੈ ਪਰ ਆਬਾਦੀ ਕਰਕੇ ਏਨ੍ਹਾਂ ਪਹਾੜੀ ਸ਼ਹਿਰਾਂ ਨਾਲੋਂ ਵੱਧਕੇ ਹੈ ਗਲੀ ਕੂਚੇ ਸਾਫ਼ ਸੁਥਰੇ ਅਤੇ ਓਨ੍ਹਾਂ ਮਹਿਲਾਂ ਨੂੰ ਛੱਡ ਜੇਹੜੇ ਦੂਰੋਂ ਵਖਾਈ ਦਿੱਤੇ ਸਨ ਸਭ ਇੱਕ ਛੱਤੇ ਘਰ ਹਨ, ਜੇਕਰ ਏਸ ਵੇਲੇ ਰਾਤ ਦੇ ਅੰਧੇਰੇ ਕਰਕੇ ਓਹ ਉਚੇ ਮਹਿਲ ਚੰਗੀ ਤਰ੍ਹਾਂ ਮਨੋਹਰ ਦਿਖਾਈ ਨਹੀਂ ਦੇਂਦੇ ਪਰ ਤਾਂਵੀ ਬਨਾਓਟੀ ਚਾਨਨੀ ਜੋ ਲਾਲ ਤੇ ਸਾਵੇ ਸ਼ੀਸ਼ਿਆਂ ਦੇ ਵਿੱਚੋਂਦੀ ਪ੍ਰਗਟ ਹੋ ਰਹੀ ਹੈ, ਦੱਸ ਰਹੀ ਹੈ ਕਿ ਇਹ ਜ਼ਰੂਰ ਰਾਜਾ ਦੇ ਮਹਲ ਹਨ। ਜਿਨ੍ਹਾਂ ਨੂੰ ਵੇਖਨ ਲਈ ਅਸੀ ਉਸੇ ਪਾਸੇ ਚਲ ਪਏ ।।

ਇਸ ਵੇਲੇ ਬਾਜਾਰ ਵਿੱਚ ਏਡੀ ਭੀੜ ਹੈ ਕਿ ਤਿਲ ਮਾਰਿਆਂ ਵੀ ਭੂੰਏਂ ਨਹੀਂ ਡਿਗਦਾ ਪਿੰਡਾਂਦੇ ਲੋਕ ਬਹੁਤ ਹਨ ਕੋਈ ਆਟਾ ਲੈ ਰਿਹਾਹੈ ਕੋਈ ਦਾਲ ਦਾ ਭਾ ਪੁਛ ਰਿਹਾ ਹੈ। ਪਰ ਜਿਵੇਂ ਕਿਵੇਂ ਕਰ ਅਸੀ ਭੀ ਚੌਂਕ ਤੀਕਰ ਪਹੁੰਚੇ, ਏਥੋਂ ਦੀ ਸ਼ੋਭਾ ਇਹ ਹੈ ਕਿ ਏਥੇ ਖਲੋਕੇ ਵੇਖਨ ਵਾਲੇ ਦੀ ਨਜ਼ਰ ਪੂਰਬ ਤੋਂ ਪਛੱਮ ਅਤੇ ਪਹਾੜ ਤੋਂ