ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/273

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੭ )

____________________________________________________________________ ਉਤ੍ਰਨ ਲਈ ਪੁਲ ਬੰਨਿਆ ਜਾ ਰਿਹਾ ਹੈ ਇਹ ਕਿਹਾ ਅਰ ਕ੍ਰੋਧਵਾਨ ਹੋ ਮੰਤ੍ਰੀ ਵਲ ਦੇਖਨ ਲਗਾ"

ਮੰਤ੍ਰੀ-" ਮਹਾਰਾਜ! ਜੋ ਕੁਝ ਮੈਂ ਪ੍ਰਾਰਥਨਾ ਕੀਤੀ ਹੈ। ਓਹ ਸੁਨੀ ਹੋਈ ਨਹੀਂ ਪ੍ਰੰਤੂ ਅਪਨੀ ਅਖੀਂ ਦੇਖਯਾ ਹੈ ਕਿ ਸਾਰੇ ਬਾਨਰਦੀਪ ਦੇ ਬਹਾਦਰ ਲੜਨ ਨੂੰ ਤਿਆਰ ਹਨ"

ਇਨਾਂ ਸ਼ਬਦਾਂ ਨੂੰ ਸੁਨਕੇ ਰਾਵਨ ਦੇ ਸ੍ਰੀਰ ਵਿਚ ਕਪਕਪੀਨ ਜਿਹੀ ਹੋਨ ਲਗ ਪਈ ਅਰ ਮੰਤੀ ਦੇ ਮੂੰਹ ਵਲ ਦੇਖਦੇ ਦਾ ਦੇਖਦਾ ਰਹ ਗਿਆ। ਪਠਕ ਗਨ! ਦੇਖੀਏ ਇਹ ਓਹ ਰਾਵਨ ਹੈ ਜੇਹੜਾ ਕਿਸੇ ਨੂੰ ਅਪਨੇ ਬਰਾਬਰ ਨਹੀਂ ਜਾਂਨਦਾ ਸੀ। ਇਸ ਵੇਲੇ ਦਸ ਕਰੋੜ * ਸੈਨਾਂ ਦੇ ਹੁੰਦਿਆਂ ਕਿਹਾ ਹੀ ਘਬਰਾ ਰਿਹਾ ਹੈ। ਤਰਾਂ ਤਰਾਂ ਦੇ ਖਿਆਲ ਉਤਪੰਨ ਹੋ ਹੋਕੇ ਇਸ ਬਹਦਰ ਦੇ ਦਿਲ ਵਿਚ ਕਲੇਸ਼ ਉਤਪੰਨ ਕਰ ਰਹੇ ਹਨ ਅਰ ਪ੍ਰੇਸ਼ਾਨ ਕਰ ਰਹੇ ਹਨ ਚਿਹਰੇ ਤੇ ਓਹ ਰੌਨਕ ਦਿਸਦੀ ਹੀ ਨਹੀਂ ਸਾਰੇ ਸ਼੍ਰੀਰਕ ਜੋੜ ਢਿੱਲੇ ਪੈ ਗਏ ਹਨ ਓਹੋ ਰਾਜ ਦਰਬਾਰ ਜਿਸ ਵਿਚ ਬਹਾਦਰਾਂ ਦੀ ਜੋਸ਼ਭਰੀ ਵਾਰਤਾਲਾਪ ਵ੍ਯਾਖਯਾਨ ਅਰ ਬਾਤਚੀਤ ਹੁੰਦੀ ਸੀ ਅਰ ਬੁਜਦਿਲਿਆਂ ਦਾ ਹੌਸਲਾ ਵਧਾਓਂਦੀ ਸੀ ਅਸ ਉਸੇ ਵਿਚ ਆਲਸਤਾ ਤੇ ਨਿਰਾਸਤਾ ਟਪਕ ਰਹੀ ਹੈ ਅਰ ਚਾਰੇ ਪਾਸਿਓਂ ਉਦਾਸੀ ਦਾ ਮੀਂਹ ਵਸ ਰਿਹਾ ਹੈ ਇਹ ਸਭ ਕਿਉ? ਧਰਮ ਆਧਰਮ ਦਾ ਨਾ ਜਾਨਨਾ ਅਰ ਕਾਮਦੇਵ ਦੇ ਵਸ ਹੋਨਦਾ ਫਲ! ਪਿਆਰੇ ਸਜਨੋ!! ਰਾਵਨ ਨੂੰ ਇਸ ਪ੍ਰਕਾਰ ਚਿੰਤਾਤੁਰ ਅਰ ਉਦਾਸ ਦੇਖਕੇ ਪ੍ਰਹਸਤ ਮੰਤ੍ਰੀ ਬੋਲਿਆ"

"ਮਾਹਰਾਜ ਆਪ ਕਿੰਊਂ ਫਿਕਰ ਕਰਦੇ ਹੋ ਅਸੀਂ ਲੋਕ ਆਪ ਤੋਂ ਜਾਨ ਤੀਕ ਕੁਰਬਾਨ ਕਰਦਿਆਂਗੇ ਅਰ ਆਪਦਾ _____________________________________________________________________

*ਦੇਖੋ ਬਾਲਮੀਕੀ ਰਾਮਾਇਣ ਲੰਕਾ ਕਾਂਡ ਪਤ੍ਰਾ ੧੯ ਸੁਰਗ ੨੪॥