ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੭ )

ਏਹੋ ਗੱਲ ਸੀ ਜਿਸ ਕਰਕੇ ਤੁਸਾਂ ਏਡੀ ਸਖ਼ਤ ਪ੍ਰਤਿਗਆ ਕੀਤੀ।

ਪਵਨ ਜੀ —( ਸਿਰ ਝੁਕਾਕੇ) ਹਾਂ ਗੱਲ ਤਾਂ ਏਹੋ ਸੀ॥

ਬਸੰਤ ਮਾਲਾ—ਅਫ਼ਸੋਸ ਤੁਸਾਂ ਕੁਝ ਵੀ ਨ ਵਿਚਾਰਿਆ ਭਲਾ ਏਹ ਤਾਂ ਦੱਸੋ ਤੁਹਾਨੂੰ ਏਹ ਕਿਸਤਰਾਂ ਨਿਸਚਾ ਹੋਇਆ ਕਿ ਉਹ ਅੰਜਨਾਂ ਦੇਵੀ ਦੀ ਹੀ ਅਵਾਜ਼ ਸੀ, ਜਾਂ ਕਿਸੇ ਹੋਰ ਦੀ ਤੁਸਾਂ ਪਹਿਲੋਂ ਤਾਂ ਇਸਦੀ ਕਦੀ ਅਵਾਜ਼ ਨਹੀਂ ਸੁਨੀ ਸੀ, ਤਾਂ ਪਛਾਨ ਕਿਸ ਤਰਾਂ ਲਿਯਾ ਕਿ ਏਸੇ ਦੀ ਹੈ ਮੰਨ ਵੀ ਲਿਆ ਜਾਵੇ ਕਿ ਤੁਹਾਨੂੰ ਉਸ ਵੇਲੇ ਧੋਖਾ ਹੀ ਲਗ ਗਿਆ ਸੀ ਪਰ ਏਹ ਤਾਂ ਬੜੀ ਅਸਾਨ ਗਲ ਸੀ ਕਿ ਵਿਵਾਹ ਤੋਂ ਪਿਛੋਂ ਇਸ ਦਾ ਨਿਰਨਾ ਕਰ ਲੈਂਦੇ ਪਰ ਹਾਏ ਅਫਸੋਸ! ਤੁਸਾਂ ਏਸ ਗਲ ਨੂੰ ਜ਼ਰਾ ਵੀ ਨਾ ਸੋਚਿਆ। ਏਹ ਰਾਜ ਦੁਲਾਰੀ ਦੇ ਅਪਨੇ ਪੂਰਬਲੇ ਕਰਮਾਂ ਦਾ ਫਲ ਹੈ ਇਸ ਵਿੱਚ ਤੁਹਾਡਾ ਕੁਝ ਦੋਸ਼ ਨਹੀਂ ਏਹ ਕੈਹਕੇ ਦੋਵੇਂ ਰੋਨ ਲੱਗ ਪਈਆਂ॥

ਪਵਨ ਜੀ (ਕੁਝ ਕਾਲ ਸੋਚਕੇ) ਪ੍ਰਿਯ ਜੀ! ਬੇਸ਼ਕ ਮੈਥੋਂ ਭੁੱਲ ਹੋਈ ਹੈ ਤੇ ਭੁਲ ਵੀ ਬੜੀ ਭਾਰੀ! ਮਲੂਮ ਨਹੀਂ ਓਸ ਵੇਲੇ ਮੈਂਨੂੰ ਕੀਹ ਹੋ ਗਿਆ! ਕਿ ਬਿਨਾਂ ਸੋਚਿਆਂ ਸਮਝਿਆਂ ਮੈਂ ਏਹ ਪ੍ਰਤਿਗਯਾ ਕਰ ਲਈ ਹਾਯ! ਪਿਆਰੀ ਤੈਂਨੂੰ ਬੜਾ ਦੁਖ ਹੋਇਆ ਮੈਂਨੂੰ ਛਿਮਾਂ ਕਰੋ ਮੈਂ ਤੁਹਡਾ ਕਸੂਰਵਾਰ ਹਾਂ॥

ਅੰਜਨਾ ਦੇਵੀ-(ਹਥ ਜੋੜ ਕੇ) ਸ੍ਵਾਮੀ ਜੀ ਅਜੇਹੀਆਂ ਗੱਲਾਂ ਕਰਕੇ ਮੈਂਨੂੰ ਸ਼ਰਮਿੰਦਿਆਂ ਨ ਕਰੋ ਏਸ ਵਿੱਚ ਤੁਹਾਨੂੰ ਦੋਸ਼ ਨਹੀਂ ਮੇਰੇ ਅਪਨੇ ਹੀ ਕਰਮਾਂ ਦਾ ਫਲ ਹੈ, ਤੁਸੀ ਕੁਝ ਫਿਕਰ ਨਾ ਕਰੋ, ਮੈਂ ਅੱਜ ਦੇ ਦਿਨ ਨੂੰ ਉੱਤਮ ਸਮਝਨੀ ਹਾਂ ਜੋ ਤੁਹਾਡੇ ਦਰਸ਼ਨ ਹੋਏ, ਬਸੰਤ ਮਾਲਾ ਨੇ ਮੂਰਖਤਾ ਨਾਲ ਜੋ ਦੋ ਤਿੰਨ ਗੱਲਾਂ ਵੱਧਕੇ ਕੀਤੀਆਂ ਹਨ ਸੋ ਉਨ੍ਹਾਂ ਲਈ ਮੈਂ ਤੁਹਾਥੋਂ ਖਿਮਾਂ ਮੰਗਨੀ ਹਾਂ, ਏਨੇ ਵਿੱਚ ਬਸੰਤ ਮਾਲਾ ਨੇ ਮੁਸਕਰਾਕੇ ਆਖਿਆ।

ਬਸੰਤ ਮਾਲਾ-ਸਖੀ ਕੀ ਭਲਾ ਅੱਜ ਸੰਧਿਆਂ ਨਹੀਂ ਕਰੇਗੀ?

ਏਹ ਸੁਨਦਿਆਂ ਅੰਜਨਾਂ ਦੇਵੀ ਅਤੇ ਪਵਨ ਜੀ ਨੇ ਸ਼ਨਾਨ ਕਰਕੇ ਸੰਧਿਆ ਕੀਤੀ ਅਤੇ ਫੇਰ ਇਧਰ ਓਧਰ ਦੀਆਂ ਗੱਲਾਂ ਬਾਤਾਂ