( ੫੩ )
_____________________________________________________________________ ਕਹਿਨ ਲੱਗੀ॥
ਅੰਜਨਾ-ਸ਼ੁਕਰ ਹੈ ਕਿ ਐਂਨੇ ਚਿਰ ਪਿਛੋਂ ਆਪਨੇ ਦਰਸ਼ਨ ਦੇਕੇ ਨਿਹਾਲ ਕੀਤਾ। ਅੱਜ ਤਾਂ ਮੇਰੇ ਲਈ ਵਧਾਈ ਦਾ ਦਿਨ ਚੜ੍ਹਿਆ ਜੋ ਤੁਸਾਂ ਭੀ ਇਧਰ ਧਯਾਨ ਕੀਤਾ॥
ਰਾਨੀ ਇਸਦੇ ਬਦਲੇ ਕਿ ਇਸਦੀ ਹਲੀਮੀ ਦੀ ਗੱਲ ਬਾਤ ਦਾ ਕੁਝ ਅੱਛਾ ਉੱਤਰ ਦੇਵੇ ਸਗੋਂ ਨਕ ਮੂੰਹ ਚਾੜ੍ਹ ਤਿਊੜੀ ਪਾਕੇ ਬੜੀ ਕ੍ਰੋਧਵਾਨ ਹੋ ਇਹਦੀ ਵੱਲ ਦੇਖਨ ਲੱਗੀ, ਜਾਂ ਉਸਦੇ ਬਦਨ ਤੇ ਨਜ਼ਰ ਪਈ ਤੇ ਗਰਭ ਹੋਨ ਦੇ ਨਿਸ਼ਾਨ ਦਖੇ ਸੜ ਬਲਕੇ ਕੋਇਲਾ ਹੋ ਕਹਿਨ ਲੱਗੀ “ਕੀ ਤੂੰ ਗਰਭਵਤੀ ਹੈਂ ਯਾ ਕੋਈ ਹੋਰ ਰੋਗ ਉਤਪੰਨ ਹੋਗਯਾ ਹੈ"॥
ਅੰਜਨਾਂ ਨੇ ਸ਼ਰਮ ਦੇ ਮਾਰੇ ਮੂੰਹ ਨੀਵਾਂ ਕਰਲਿਯਾ ਤੇ ਕੁਝ ਜਵਾਬ ਨ ਦਿੱਤਾ॥
ਰਾਨੀ-( ਪੇਟ ਵੱਲ ਧਿਆਨ ਕਰਕੇ ) ਹੈਂ ਨੀ ਇਹ ਕੀ ਹੋਇਆ ਹੈ? ਤੇਰਾ ਭਰਤਾ ਤਾਂ ਲੜਾਈ ਵਿੱਚ ਗਿਆ ਹੋਇਆ ਹੈ ਏਹ ਤੂੰ ਕੀ ................ਤੂੰ ਤਾਂ ਬੜੀ ਬੇਸ਼ਰਮ ਨਿਕਲੀ ਹੈਂ॥
ਇਸ ਗੱਲ ਨੂੰ ਸੁਨਦਿਆਂਈਂ ਅੰਜਨਾ ਹੈਰਾਨ ਹੋ ਗਈ, ਮੂੰਹ ਪੀਲਾ ਹੋ ਗਿਆ ਨਰਮ ਦਿਲ ਤੇ ਡਾਡੀ ਸਟ ਲੱਗੀ ਸਿਰ ਤੇ ਚਿੰਤਾ ਦਾ ਪਰਬਤ ਆਡਿੱਗਾ। ਅੱਖਾਂ ਵਿੱਚ ਅਥਰੂ ਭਰ ਆਏ ਦਿਲ ਧੜਕਨ ਲੱਗ ਪਿਆ ਪਰ ਫੇਰ ਭੀ ਅਪਨੇ ਆਪ ਨੂੰ ਸੰਭਾਲ ਕੇ ਕਹਿਨ ਲੱਗੀ॥
ਮਾਤਾ ਸੁਨੋ ਮੇਰੀ ਬੇਨਤੀ ਮੈਂ ਨਿਰਦੋਸਨ ਨਾਰ, ਨਹੀਂ ਔਰ ਕਿਸੇ ਕੋ ਜਾਨਤੀ ਬਿਨਾ ਇੱਕ ਭ੍ਰਤਾਰ। ਕ੍ਰਿਪਾ ਕੀ ਜਗਦੀਸਨੇਜਾਮਹਿਮਾਂ ਅਪਰੰਪਾਰ, ਸ੍ਵਾਮੀ ਆਏ ਗ੍ਰਿਹ ਮੇਰੇ ਕਰ ਕੁਛ ਸੋਚ ਵਿਚਾਰ॥