ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੫ )

_____________________________________________________________________ ਚੰਦ੍ਰੀਏ! ਜਦ ਤੋਂ ਤੇਰਾ ਵਿਆਹ ਹੋਇਆ ਓਸ (ਪਵਨ) ਨੇ ਤਾਂ ਤੇਰਾ ਮੂੰਹ ਭੀ ਨ ਵੇਖਿਆ। ਗੱਲ ਬਤ ਤਾਂ ਇੱਕ ਪਾਸੇ ਰਹੀ! ਹੁਨ ਰ ਹ ਵਿੱਚ ਪਰਤ ਕੇ ਤੈਨੂੰ ਮਿਲਣ ਲਈ ਆਇਆ ਅਤੇ ਫੇਰ ਘੜੀ ਨਹੀਂ! ਦੋ ਘੜੀ ਨਹੀਂ! ਤਿੰਨ ਦਿਨ ਏਥੇ ਰਿਹਾ!!! ਅਤੇ ਸਾਡੇ ਬਿਨਾਂ ਮਿਲਿਆਂ ਹੀ ਚਲਾ ਗਿਆ? ਭਲਾ ਕੋਈ ਭੀ ਸਿਆਨਾਂ ਤੇਰੀ ਏਸ ਗੱਲ ਨੂੰ ਮੰਨਦਾ ਹੈ? ਕਿ ਪਵਨ ਨੇ ਏਹ ਕੀਤਾ ਹੋਵੇ, ਰੰਨੇ ਤੂੰ ਤਾਂ ਡਾਢੀ ਛਿਨਾਰ ਹੈਂ! ਇਹ ਗੱਲ ਕਹਿੰਦਿਆਂ ਤੈਨੂੰ ਸ਼ਰਮ ਨਹੀ ਅੋਂਦੀ॥ ਮੁੰਦਰੀ ਵਖਾਕੇ ਬੇਗੁਨਾਹ ਬਨਨੀ ਹੈਂ, ਪਤਿਬ੍ਰਤਾ ਹੋਨ ਦਾ ਹੋਸਲਾਂ ਕਰਨੀ ਹੈਂ। ਜਾਂ ਮੇਰੀਆਂ ਅੱਖਾਂ ਤੋਂ ਦੂਰ ਹੋਜਾ ਤੇਰੀ ਸਭ ਭਲਮ ਨਸੀ ਜ਼ਾਹਰ ਹੋਗਈ ਹੈ! ਤੇਰੇ ਜੇਹੀ ਚਬਰੀ ਨੂੰ ਤਾਂ ਮੌਤ ਭੀ ਨਹੀਂ ਆਉਂਦੀ॥

ਪਾਠਕ ਗਣ! ਰਾਨੀ ਦੇ ਇਡੇ ਕਰੜੇ ਸ਼ਬਦ ਤੀਰ ਦੇ ਸਮਾਨ ਨਿਕਲ ਨਿਕਲ ਕੇ ਪਤਿਬ੍ਰਤਾ ਅੰਜਨਾਂ ਦੇਵੀ ਦੇ ਹਿਰਦੇ ਨੂੰ ਜੇਹੜੀ ਬਿਚਾਰੀ ਸਾਹਮਣੇ ਸਿਰ ਨੀਵਾਂ ਪਾਕੇ ਬੈਠੀ ਹੈ ਚੀਰਦੇ ਜਾਂਦੇ ਹਨ ਅਤੇ ਉਸਦੀਆਂ ਅੱਖੀਆਂ ਅੱਗੇ ਅੰਨੇਰਾ ਹੁੰਦਾ ਜਾਂਦਾ ਹੈ, ਕੰਨ ਜਿਨਾਂ ਕਦੇ ਇਹੋ ਜਹੇ ਕੋੜੇ ਬਚਨ ਨਹੀਂ ਸੁਨੇ ਸਨ ਸੁਨਨ ਦੀ ਸ਼ਕਤੀ ਨੂੰ ਦੂਰ ਕਰ ਰਹੇ ਹਨ ਅਰ ਦਿਲ ਵਿੱਚ ਸੜ ਸੜਕੇ ਅਰ ਰੋ ਰੋਕੇ ਲੇਖ ਲਿਖਨ ਵਾਲੇ ਨੂੰ ਕਹ ਰਹੀ ਹੈ ਹਾਏ! ਹੁਨ ਕੀ ਕਰਾਂ! ਕਿਧਰ ਜਾਵਾਂ! ਹੁਨ ਕੀ ਹੋਵੇਗਾ"॥

ਜਦ ਰ ਨੀ ਏਹ ਕਹਿਕੇ ਚੁਪ ਹੋਗਈ ਤਾਂ ਅੰਜਨਾਂ ਦੇਵੀ ਨੇ ਨਜ਼ਰ ਚੁਰਾਕੇ ਏਧਓਧਤ ਵੇਖਿਆ ਤਾਂ ਅਪਨੇ ਸੱਜੇ ਹੱਥ ਬਸੰਤ ਮਾਲਾ ਨੂੰ ਪਾਯਾ, ਆਹਾ! ਇਸਵੇਲੇ ਸਿਸਦਾ ਪਤਿਬ੍ਰਤਾ ਧਰਮ ਅਤੇ ਇਸਦੀ ਲੱਜਾ ਇਬਨੂੰ ਕਹ ਰਹੀ ਹੈ ਬਸ ਹੁਨ ਸੰਸਾਰ ਵਿੱਚ ਰਹਕਰ ਮੂੰਹ ਵਖਾਨਾ ਚੰਗਾ ਨਹੀਂ ਲੋਕ ਕੀ ਆਖਣਗੇ, ਓਹੋ! ਇਸ ਧਿਆਨ ਦੇ ਉਠਦਿਆਂਈਂ ਥੋੜੇ ਚਿਰ ਲਈ ਸ਼ਰੀਰ ਦੀਆਂ ਸਾਰੀਆਂ ਸਮਰਥਾਂ ਨੇ ਅਪਨਾ ੨ ਕੰਮ ਛਡ ਦਿੱਤਾ ਅਰ ਇਹ ਮੁਰਦਾ ਜੇਹੀ ਹੋ ਗਈ ਅਤੇ ਜਦੋਂ ਕੁਝ ਹੋਸ਼ ਆਈ ਤਾਂ ਹੱਥ ਜੋੜਕੇ ਬੋਲੀ॥

ਅੰਜਨਾਂ-ਮਾਤਾ ਜੀ ਮੈਂ ਬੇਕਸੂਰ ਹਾਂ ਸ੍ਵਾਮੀ ਜੀ ਦੇ ਆਉਨ