ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨ )


ਓਹ ਬਾਂਦਰ ਸਨ! ਕਦੀ ਨਹੀਂ!! ਆਓ ਪਹਿਲਾਂ ਉਨ੍ਹਾਂ ਦੇ ਜਨਮ ਦਾ ਹਾਲ, ਜੀਵਨ ਬ੍ਰਿਤਾਂਤ ਅਰ ਸਹਾਰਾਜਾ ਰਾਮਚੰਦ੍ਰ ਜੀ ਦੀ ਸਮਤੀ ਮਲੂਮ ਕਰੀਏ ਕਿ ਉਨ੍ਹਾਂ ਤੋਂ ਕੀ ਮਲੂਮ ਹੁੰਦਾ ਹੈ।।

ਪਹਿਲਾ—ਯਦਪਿ ਬਾਲਮੀਕੀ ਅਰ ਤੁਲਸੀ ਰਾਮਾਇਣ ਕਈ ਇੱਕ ਗੱਲਾਂ ਵਿੱਚ ਨਹੀਂ ਮਿਲਦੀ ਜੁਲਦੀ ਹੈ ਪ੍ਰੰਤੂ ਦੋਹਾਂ ਵਿੱਚ ਹਨੂਮਾਨ ਜੀ ਦੇ ਪਿਤਾ ਦਾ ਨਾਮ ਪਵਨ ਅਰ ਮਾਤਾ ਦਾ ਨਾਮ ਅੰਜਨਾ ਦਸਿਆ ਹੈ । ਅੰਜਨਾ ਦਾ ਅਪਛਰਾ ਹੋਕੇ *ਕੇਸਰੀ ਬਾਨਰ ਦੀ ਇਸਤ੍ਰੀ ਹੋਨਾ (ਦੇਖੋ ਤੁਲਸੀ ਕ੍ਰਿਤ ਰਾਮਾ–ਇਣ ਸਫ਼ਾ ੬੫੮ ਕਿਸਕਿੰਧਾ ਕਾਂਡ ਟੀਕਾ ਮਿਸ਼ਰ ਜੁਆਲਾ ਪ੍ਰਸਾਦ ਛਾਪਾ ਬੰਬਈ) ਸਾਬਤ ਕਰਦਾ ਹੈ ਕਿ ਕੇਸਰੀ ਮਨੁੱਖ ਸੀ ਕਿਉਂਕਿ ਇਹ ਕੁਦਰਤੀ ਗੱਲ ਹੈ ਕਿ ਜਿਸਦੀ ਨਸਲ ਵਿਚੋਂ ਕੋਈ ਹੁੰਦਾ ਹੈ ਓਹ ਉਸੇ ਨੂੰ ਹੀ ਪਸੰਦ ਕਰਦਾ ਹੈ ਨਾਂ ਕਿ ਕਿਸੇ ਹੋਰ ਦੂਸਰੇ ਨੂੰ । ਸ਼ਬਦ ਅਪੱਛਰਾ ਤੋਂ ਜ਼ਾਹਰ ਹੁੰਦਾ ਹੈ ਕਿ ਓਹ ਇੱਕ ਅਤਿ ਸੁਸ਼ੀਲਾ ਸੁੰਦ੍ਰ ਇਸਤ੍ਰੀ ਸੀ ਤਾਂ ਕਿਸ ਪ੍ਰਕਾਰ ਨਿਸ਼ਚਯ ਹੋ ਸਕਦਾ ਹੈ ਕਿ ਉਸਨੇ ਪਸ਼ੁ ਨੂੰ ਅਪਨਾ ਪਤਿ ਬਨਾਇਆ ਹੋਵੇ, ਅਰ ਫੇਰ ਇਸੇ ਜਗਾ ਕਸ਼ਪ ਰਿਖੀ ਨੇ ਭੀ ਸਾਫ਼ ਜ਼ਾਹਰ ਕਰ ਦਿੱਤਾ ਹੈ ਕਿ ਅੰਜਨਾ ਅਰ ਕੇਸਰੀ ਪੁਰਖ ਸਨ ਕਿਉਂਕਿ ਉਸਨੇ ਲਿਖਿਆ ਹੈ ਕਿ ਕੇਸਰੀ ਇਸ ਬਨ ਦਾ ਰਾਜਾ ਸੀ ਔਰ ਜਦ ਉਸਨੇ ਹਾਥੀ ਨੂੰ ਮਾਰ ਕੇ ਪ੍ਰਿਥਵੀ ਤੇ ਡੇਗ ਦਿੱਤਾ ਤਾਂ ਕਸ਼ਪ ਰਿਖੀ ਨੇ ਉਸਨੂੰ ਬ੍ਰਾਹਮਨ ਪਾਲਕ ਕਿਹਾ ਇਹ ਸ਼ਬਦ ਕੇਵਲ ਮਨੁੱਖ ਤੇ ਹੀ ਲਗ ਸਕਦਾ ਹੈ ਨਾਂ ਕਿ ਪਸ਼ੂਆਂ ਤੇ ਕਿਉਂਕਿ ਪਸ਼ੂ ਨੂੰ ਤਾਂ ਅਪਨੀ ਹੀ ਸਹਾਇਤਾ ਕਰਨੀ ਕਠਿਨ ਹੈ ਮਨੁੱਖ ਦੀ ਪਾਲਨਾ ਕਿਸ ਤਰਾਂ ਕਰ ਸਕਦਾ ਹੈ? ਅੱਗੇ ਚਲਕੇ ਗ੍ਰੰਥਕਾਰ ਨੇ _______________________________________________

* ਆਮ ਲੋਕਾਂ ਦੇ ਖਯਾਲ ਮੂਜਬ ਇਹ ਇਕ ਬਾਂਦਰ ਨਾਮ ਸੀ