ਪੰਨਾ:ਸਾਂਝੇ ਸਾਹ ਲੈਂਦਿਆਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਧਾ ਮੀਲ

ਇਕ ਸੜਕ 'ਤੇ
ਮੇਰੀ ਹਸਤੀ ਨਿੱਤ ਧੂੜ ਬਣ
ਫੈਲਦੀ ਹੈ...

ਇਕ ਸੜਕ
ਮੇਰੇ ਅੰਦਰ ਵਗਦੀ ਹੈ...

ਮੇਰੇ ਪੁਰਖੇ
ਪਿਛਾਂਹ ਕਿਤੇ ਰਹਿ ਗਏ ਹਨ
ਮੇਰਾ ਬਾਪੂ
ਹਾਲੇ ਪਿਛਲੇ ਹੀ ਮੋੜ 'ਤੇ
ਓਝਲ ਹੋਇਆ ਹੈ
ਮੇਰੇ ਬੱਚੇ
ਕਿਤੇ ਅਗਾਂਹ ਨਿਕਲ ਗਏ ਹਨ

ਮੈਂ ਆਪਣੇ ਹਿੱਸੇ ਦਾ
ਅੱਧਾ ਮੀਲ
ਹਾਲੇ ਤਹਿ ਕਰਨਾ ਹੈ...

24/ ਸਾਂਝੇ ਸਾਹ ਲੈਂਦਿਆਂ